• 9:46 am
Go Back
First ministers meeting agenda

-ਪੀ.ਐੱਮ.ਓ ਨੇ ਮੀਟਿੰਗ ਦੇ ਏਜੰਡੇ ‘ਚ ਮਸਲੇ ਕੀਤੇ ਸ਼ਾਮਲ

ਓਟਾਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼ੁੱਕਵਾਰ ਨੂੰ ਹੋਣ ਜਾ ਰਹੀ ਫਰਸਟ ਮਨਿਸਟਰਜ਼ ਦੀ ਮੀਟਿੰਗ ਵਿੱਚ ਤੇਲ ਅਤੇ ਗੈਸ ਉਦਯੋਗ ਨਾਲ ਜੁੜੇ ਮਸਲਿਆ ਨੂੰ ਵੀ ਵਿਚਾਰਿਆਂ ਜਾਵੇਗਾ।
First ministers meeting agenda
ਜਿਕਰਯੋਗ ਹੈ ਕੇ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਅਤੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਵਲੋਂ ਜਤਾਏ ਗਏ ਇਤਰਾਜਾਂ ਤੋਂ ਬਾਅਦ ਹੀ ਪੀ.ਐਮ.ਓ ਵਲੋਂ ਤੇਲ ਅਤੇ ਗੈਸ ਨਾਲ ਜੁੜੇ ਮਸਲੇ ਨੁੰ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਹੈ।
First ministers meeting agenda
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀ.ਐਮ.ਓ ਵਲੋਂ ਇਨ੍ਹਾਂ ਮੁਦਿਆਂ ਨੂੰ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।ਪਰ ਪੀ.ਐਮ.ਓ ਦਾ ਕਹਿਣਾ ਹੈ ਕਿ ਇਨ੍ਹਾਂ ਮੁੱਦਿਆਂ ਉੱਪਰ ਮੀਟਿੰਗ ਦੌਰਾਨ ਚਰਚਾ ਜ਼ਰੂਰ ਕੀਤੀ ਜਾਣੀ ਸੀ। ਅਲਬਰਟਾ ਇਸ ਸਮੇਂ ਭਾਰੀ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਸ ਵਲੋਂ ਫਰਵਰੀ ਤੋਂ ਤੇਲ ਉਤਪਾਦਾਂ ‘ਚ 8.7 ਫੀਸਦੀ ਕਟੌਤੀ ਕੀਤੀ ਜਾ ਸਕਦੀ ਹੈ।
First ministers meeting agenda
ਅਲਬਰਟਾ ਵਲੋਂ ਤੇਲ ਉਤਪਾਦਾਂ ਲਈ ਰੇਲ ਸੇਵਾ ਦੀ ਕੀਤੀ ਗਈ ਮੰਗ ਨੂੰ ਵੀ ਹਾਲੇ ਤੱਕ ਫੈਡਰਲ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਹੈ।ਸ਼ੁੱਕਵਾਰ ਨੂੰ ਹੋਣ ਜਾ ਰਹੀ ਮੀਟਿੰਗ ਵਿੱਚ ਤੇਲ ਅਤੇ ਗੈਸ ਨਾਲ ਜੁੜੇ ਮੁੱਦਿਆਂ ਨੂੰ ਫਰਸਟ ਮਨਿਸਟਰਜ਼ ਕਿਸ ਤਰ੍ਹਾਂ ਹੱਲ ਕਰਦੇ ਹਨ ਇਹ ਹਾਲੇ ਦੇਖਣਾ ਹੋਵੇਗਾ।
First ministers meeting agenda

First ministers meeting agenda

Facebook Comments
Facebook Comment