• 7:50 am
Go Back

FIR against Sukhbir Badal
ਚੰਡੀਗੜ੍ਹ: ਜਿਲ੍ਹਾ ਪਰੀਸ਼ਦ ਚੋਣਾਂ ਦੌਰਾਨ ਨੇੜਲੇ ਪਿੰਡ ਕਿੱਲਿਆਂਵਾਲੀ ਵਿਖੇ ਅਕਾਲੀਆਂ ਵੱਲੋਂ ਸੁਖਬੀਰ ਬਾਦਲ ਦੇ ਸਾਹਮਣੇ ਇਕ ਕਾਂਗਰਸੀ ਦੀ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ‘ਚ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਅਣਪਛਾਤਿਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਮਾਮਲਾ ਕਿੱਲਿਆਂਵਾਲੀ ਦਾ ਹੈ ਜਿਥੇ ਕਾਂਗਰਸੀ ਉਮੀਦਵਾਰ ਦੇ ਸਮਰਥਕ ਦੀ ਕੁੱਝ ਅਕਾਲੀ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਜਿਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੀ ਉਥੇ ਸ਼ਾਮਿਲ ਸਨ। ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘ ਵਾਲਾ ਦੀ ਸ਼ਿਕਾਇਤ ਦੇ ਅਧਾਰ ‘ਤੇ ਧਾਰਾ 323, 341, 506, 148, 149 ਤੇ 427 ਤਹਿਤ ਪਰਚਾ ਦਰਜ ਕਰ ਲਿਆ ਹੈ। ਸ਼ਿਕਾਇਤ ਕਰਤਾ ਜਿਲ੍ਹਾਂ ਪਰੀਸ਼ਦ ਜੋਨ ਕਿੱਲਿਆਂਵਾਲੀ ਤੋਂ ਕਾਂਗਰਸੀ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋਈ ਦੱਸੀ ਜਾ ਰਹੀ ਹੈ।
ਸ਼ਿਕਾਇਤਕਰਤਾ ਕਾਂਗਰਸ ਦਾ ਉਮੀਦਵਾਰ ਹੈ। ਪੁਲਿਸ ਨੂੰ ਸੁਖਬੀਰ ਦੀ ਮੌਜੂਦਗੀ ਵਾਲੀ ਸੀਸੀਟੀਵੀ ਫੁੱਟੇਜ਼ ਸੌਂਪ ਦਿੱਤੀ ਗਈ ਹੈ। ਹਾਲਾਂਕਿ ਸੀਸੀਟੀਵੀ ਫੁੱਟੇਜ਼ ‘ਚ ਦੂਜੇ ਲੋਕਾਂ ਦੀ ਪਛਾਣ ਨਹੀਂ ਹੋ ਪਾ ਰਹੀ। ਇਸ ਲਈ ਸੁਖਬੀਰ ਬਾਦਲ ਨੂੰ ਨਾਮਜ਼ਦ ਕਰਦਿਆਂ 100 ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

Facebook Comments
Facebook Comment