• 11:55 am
Go Back

ਫਿਰੋਜਪੁਰ : ਫਿਰੋਜਪੁਰ ਦੇ ਤਲਵੰਡੀ ਭਾਈ ਦਾ ਰਹਿਣ ਵਾਲੇ ਇਹ ਜਨਾਬ ਦੜੇ ਸੱਟੇ ਦਾ ਕਰਦੇ ਹਨ। ਪਰ ਇਸ ਭਾਈ ਜੀ ਦਾ ਕਹਿਣਾ ਕਿ ਕਾਂਗਰਸੀ ਲੀਡਰ ਇਨ੍ਹਾਂ ਤੋਂ ਦੜੇ ਸਟੇ ਦਾ ਕੰਮ ਕਰਨ ਲਈ ਪੈਸੇ ਮੰਗ ਰਿਹਾ। ਇਹ ਤਾਂ ਚੋਰਾਂ ਨੂੰ ਮੋਰ ਪੈਣ ਵਾਲਾ ਕੰਮ ਹੋ ਗਿਆ। ਹੱਦ ਤਾਂ ਉਸ ਵੇਲੇ ਹੋਈ ਜਦੋਂ ਇਹ ਜਨਾਬ ਦੜੇ ਸਟੇ ਦੇ ਕੰਮ ਲਈ ਕਾਂਗਰਸੀ ਲੀਡਰ ਦੀ ਸ਼ਿਕਾਇਤ ਕਰਨ ਥਾਣੇ ਪੁੱਜੇ। ਜਿਥੇ ਉਨ੍ਹਾਂ ਇਕ ਆਡੀਓ ਸੁਣਾਈ, ਜਿਸ ਚ ਕਾਂਗਰਸੀ ਲੀਡਰ ਪੈਸੇ ਲੈਂਣ ਦੀ ਗੱਲ ਕਰ ਰਿਹਾ

ਆਡੀਓ ਵੀ ਤੁਸੀਂ ਸੁਣ ਲਈ ਤੇ ਇਸ ਬੰਦੇ ਦੇ ਦੋਸ਼ ਵੀ ਆਡੀਓ ‘ਚ ਗੱਲ ਕਰ ਰਹੇ ਕਾਂਗਰਸੀ ਲੀਡਰ ਬਲਜੀਤ ਸਿੰਘ ਬਰਾੜ ਹਨ। ਜੋ ਦੜੇ ਸੱਟੇ ਦੇ ਕੰਮ ਲਈ ਕੁਲਵੰਤ ਰਾਏ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਕਾਂਗਰਸੀ ਲੀਡਰ ਬਰਾੜ ਤੋਂ ਤੰਗ ਆ ਇਹ ਬੰਦਾ ਪੁਲਿਸ ਕੋਲ ਸ਼ਿਕਾਇਤ ਕਰਨ ਤਾਂ ਪਹੁੰਚ ਗਿਆ ਪਰ ਉਸਨੂੰ ਇਹ ਨਹੀਂ ਸੀ ਪਤਾ ਇਹ ਮਾਮਲਾ ਉਸ ‘ਤੇ ਉਲਟਾ ਵੀ ਪੈ ਸਕਦਾ ਹੈ। ਜਿਵੇਂ ਹੀ ਪੁਲਿਸ ਸਾਰੇ ਮਾਮਲੇ ਦੀ ਜੜ੍ਹ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਦੋਨਾਂ ਧਿਰਾਂ ਉੱਤੇ ਪਰਚੇ ਦਰਜ ਕਰ ਦਿੱਤੇ। ਸੋ ਇਹ ਤਾਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੋਈ ਦੋ ਨੰਬਰ ਦੇ ਧੰਦੇ ਕਰਨ ਵਾਲਾ ਵਿਅਕਤੀ ਖੁਦ ਨੂੰ ਬਚਾਉਣ ਲਈ ਪੁਲਿਸ ਕੋਲ ਸ਼ਿਕਾਇਤ ਕਰ ਰਿਹਾ।

Facebook Comments
Facebook Comment