• 5:54 am
Go Back

ਬਠਿੰਡਾ: ਬਠਿੰਡਾ ਚ ਇੱਕ ਪਿਤਾ ਨੇ ਅਜਿਹੇ ਕਾਰੇ ਨੂੰ ਅੰਜ਼ਾਮ ਦਿੱਤਾ ਜਿਸ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਇਨ੍ਹਾਂ ਹੀ ਨਹੀਂ ਪਿਤਾ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਰੇਲ ਗੱਡੀ ਥੱਲੇ ਆ ਕੇ ਜਾਨ ਦੇ ਦਿੱਤੀ। ਬਠਿੰਡਾ ਦੇ ਪਿੰਡ ਘੁੰਮਣ ਕਲਾਂ ‘ਚ ਇੱਕ ਪਿਤਾ ਵੱਲੋਂ ਆਪਣੇ ਪੁੱਤਰ ਕਤਲ ਕਰਨ ਅਤੇ ਬਾਅਦ ਵਿੱਚ ਖੁਦ ਵੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਸੁਖਦੇਵ ਸਿੰਘ ਨੇ ਪਹਿਲਾਂ ਆਪਣੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਪਿੰਡ ਵਿੱਚੋਂ ਦੀ ਲੰਘਦੀ ਰੇਲ ਲਾਈਨ ਤੇ ਜਾ ਕੇ ਰੇਲ ਗੱਡੀ ਹੇਠ ਆ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਅਜਿਹੀ ਕਿਸੇ ਘਟਨਾ ਦਾ ਇਲਮ ਵੀ ਨਹੀਂ ਸੀ। ਉੱਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੀ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਦਾ ਕਾਰਨ ਭਾਵੇਂ ਕੋਈ ਰਿਹਾ ਹੋਵੇ, ਪਰ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਜਹਾਨ ਦਿਖਾਉਣ ਵਾਲੇ ਪਿਤਾ ਵੱਲੋਂ, ਪੁੱਤਰ ਦਾ ਕਤਲ ਕਿਸੇ ਪਾਸਿਓਂ ਵੀ ਵਾਜ਼ਿਬ ਨਹੀਂ ਜਾਪਦਾ। ਪਰ ਐਨਾ ਜ਼ਰੂਰ ਜਾਪ ਰਿਹੈ ਕਿ ਜਮਾਨਾ ਬਦਲਣ ਦੇ ਨਾਲ ਨਾਲ ਰਿਸ਼ਤਿਆਂ ਵਿਚਲਾ ਪਿਆਰ ਵੀ ਮਨਫੀ ਹੁੰਦਾ ਜਾ ਰਿਹਾ ਹੈ।

Facebook Comments
Facebook Comment