• 12:12 pm
Go Back
Fake Liquor

ਚੰਡੀਗੜ੍ਹ: ਨਕਲੀ ਤੇ ਅਸਲੀ ਸ਼ਰਾਬ ‘ਚ ਫਰਕ ਕਰਨਾ ਹੁਣ ਬਹੁਤ ਆਸਾਨ ਹੋ ਜਾਵੇਗਾ ਯੂਟੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਇਸ ਦੇ ਲਈ ਟੈਕਨੋਲਜੀ ਦਾ ਸਹਾਰਾ ਲੈਂਦੇ ਹੋਏ ਕਿਊਆਰ ਕੋਡ ਸਿਸਟਮ ਅਪਨਾਉਣ ਦੀ ਤਿਆਰੀ ਵਿੱਚ ਹਨ ਜਿਸ ਵਿਚ ਹਰ ਬੋਤਲ ‘ਤੇ ਇੱਕ ਵੱਖਰਾ ਕਿਊਆਰ ਕੋਡ ਹੋਵੇਗਾ। ਇਸ ਕਿਊਆਰ ਕੋਡ ਨੂੰ ਸਕੈਨ ਕਰਨ ਤੋਂ ਬਾਅਦ ਹੀ ਬੋਤਲ ਦੀ ਵਿਕਰੀ ਹੋ ਸਕੇਗੀ ਨਾਲ ਹੀ ਕਸਟਮਰ ਵੀ ਕਿਊਆਰ ਕੋਡ ਸਕੈਨ ਕਰ ਇਸ ਦੀ ਮੈਨਿਊਫੈਕਚਰਿੰਗ ਤੋਂ ਲੈ ਕੇ ਰੇਟ ਤੱਕ ਦਾ ਠੀਕ ਪਤਾ ਲਗਾ ਸਕਣਗੇ।

ਫਾਇਨਾਂਸ ਸੈਕਰੇਟਰੀ ਨੇ ਅਜਿਹੇ ਆਦੇਸ਼ ਡਿਪਾਰਟਮੈਂਟ ਨੂੰ ਜਾਰੀ ਕਰ ਦਿੱਤੇ ਹਨ ਅਸਲ ‘ਚ ਹਰਿਆਣਾ ਵੀ ਹੁਣ ਕਿਊਆਰ ਅਤੇ ਬਾਰ ਕੋਡ ਸਿਸਟਮ ਨੂੰ ਅਪਣਾ ਰਿਹਾ ਹੈ। ਇਸ ਵਿੱਚ ਹਰ ਇੱਕ ਬੋਤਲ ਦੇ ਢੱਕਣ ਵਿੱਚ ਕਿਊਆਰ ਕੋਡ ਹੋਵੇਗਾ ਇਸ ਨੂੰ ਸਕੈਨ ਕਰਨ ਲਈ ਇੱਕ ਐਪ ਵੀ ਲਾਂਚ ਕੀਤੀ ਜਾਵੇਗੀ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਸਕੈਨ ਹੁੰਦੇ ਹੀ ਕੋਡ ਦੱਸ ਦੇਵੇਗਾ ਕਿ ਸ਼ਰਾਬ ਕਿਸ ਡਿਸਟਲਰੀ ‘ਚ ਤੇ ਕਦੋਂ ਬਣੀ ਹੈ। ਇਸ ਦੇ ਲਈ ਫੋਨ ‘ਤੇ ਇੰਟਰਨੈੱਟ ਕਨੈਕਸ਼ਨ ਜ਼ਰੂਰੀ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਕਿਊਆਰ ਕੋਡ ਨੂੰ ਇੱਕ ਬੋਤਲ ਤੋਂ ਹਟਾ ਕੇ ਦੂਜੀ ਬੋਤਲ ‘ਤੇ ਨਹੀਂ ਲਗਾਇਆ ਜਾ ਸਕੇਗਾ ਤੇ ਜਿਸ ਵਜ੍ਹਾ ਕਾਰਨ ਹੋਲੋਗਰਾਮ ਫੇਲ੍ਹ ਹੋ ਗਿਆ।
Fake Liquor

ਰੁਕੇਗੀ ਸ਼ਰਾਬ ਦੀ ਤਸਕਰੀ ਹੋਰ ਵੀ ਕਈ ਫਾਇਦੇ
ਉੱਤਰਪ੍ਰਦੇਸ਼ ਸਣੇ ਕਈ ਹੋਰ ਰਾਜਾਂ ਵਿੱਚ ਕਿਊਆਰ ਕੋਡ ਦਾ ਪਹਿਲਾਂ ਤੋਂ ਹੀ ਇਸਤੇਮਾਲ ਹੋ ਰਿਹਾ ਹੈ। ਇਸ ਨਾਲ ਉਥੋਂ ਦੇ ਐਕਸਾਈਜ਼ ਡਿਪਾਰਟਮੈਂਟ ਦੇ ਕੋਲ ਡਾਟਾ ਵੀ ਪੂਰਾ ਰਹਿੰਦਾ ਹੈ ਅਤੇ ਗਾਹਕਾਂ ਦੀ ਵੀ ਕੀਮਤ ਨੂੰ ਲੈ ਕੇ ਦੁਕਾਨਦਾਰਾਂ ਨਾਲ ਲੜਨਾ ਨਹੀਂ ਪੈਂਦਾ ਕਿਊਆਰ ਕੋਡ ਨੂੰ ਸਕੈਨ ਕਰਨ ਤੋਂ ਬਾਅਦ ਹੀ ਸ਼ਰਾਬ ਦੀ ਬੋਤਲ ਦੀ ਵਿਕਰੀ ਹੋਵੇਗੀ। ਇਸ ਨਾਲ ਸ਼ਰਾਬ ਦੀ ਤਸਕਰੀ ਰੁਕੇਗੀ ਤਾਂ ਉਥੇ ਹੀ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਉੱਤੇ ਵੀ ਰੋਕ ਲੱਗੇਗੀ ।
Fake Liquor
ਦੂੱਜੇ ਰਾਜਾਂ ‘ਚ ਹੁੰਦੀ ਹੈ ਤਸਕਰੀ
ਚੰਡੀਗੜ੍ਹ ਦੀ ਸ਼ਰਾਬ ਪੰਜਾਬ , ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਸਕਰੀ ਦੁਆਰਾਂ ਪੁੱਜਦੀ ਰਹੀ ਹੈ। ਇਸਦਾ ਮੁੱਖ ਕਾਰਨ ਇਥੇ ਸ਼ਰਾਬ ਦਾ ਸਸਤਾ ਹੋਣਾ ਵੀ ਹੈ। ਹਰਿਆਣੇ ਦੇ ਕਈ ਸ਼ਹਿਰਾਂ ਵਿੱਚ ਚੰਡੀਗੜ੍ਹ ਦੀ ਸ਼ਰਾਬ ਫੜੀ ਜਾ ਚੁੱਕੀ ਹੈ ਕਈ ਵਾਰ ਤਾਂ ਟਰੱਕ ਦੇ ਟਰੱਕ ਫੜੇ ਗਏ ਹਨ।

Facebook Comments
Facebook Comment