• 11:29 am
Go Back
Facebook Messege deleting feature

ਵੱਟਸਐਪ ਤੋਂ ਬਾਅਦ ਹੁਣ ਤੁਸੀਂ ਫੇਸਬੁਕ ਤੋਂ ਵੀ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕੋਗੇ। ਫੇਸਬੁੱਕ ਛੇਤੀ ਹੀ ਮੈਸੇਂਜਰ ਐਪ ਉੱਤੇ ‘ਅਨਸੈਂਡ’ ਦੇ ਬਟਨ ਦੀ ਸੁਵਿਧਾ ਦੇਣ ਵਾਲਾ ਹੈ। ਜਾਣਕਾਰੀ ਮੁਤਾਬਕ ਜੇਕਰ ਤੁਸੀ ਕੋਈ ਮੈਸੇਜ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਮੈਸੇਜ ਭੇਜਣ ਦੇ 10 ਮਿੰਟ ਅੰਦਰ ਇਸਨੂੰ ਦਬਾਉਗੇ, ਤਾਂ ਮੈਸੇਜ ਦੂਜੇ ਯੂਜਰ ਤੱਕ ਨਹੀਂ ਪਹੁੰਚੇਗਾ। ਫੇਸਬੁੱਕ ਨੇ ਹਾਲ ਹੀ ’ਚ ਜਾਣਕਾਰੀ ਦਿੱਤੀ ਹੈ ਕਿ ਇਹ ਫੀਚਰ ਨਵੇਂ ਵਰਜਨ ’ਚ ਆਏਗਾ, ਜਿਥੇ ਯੂਜ਼ਰਸ ਮੈਸੇਂਜਰ ’ਚ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ।
Facebook Messege deleting feature
ਦੱਸਿਆ ਗਿਆ ਹੈ ਕਿ ਇਹ ਫੀਚਰ ਸਭ ਤੋਂ ਪਹਿਲਾਂ iOS ਦੇ ਵਰਜਨ 191.0 ’ਚ ਪੇਸ਼ ਕੀਤਾ ਜਾਵੇਗਾ। ਫੇਸਬੁੱਕ ਦੇ ਰਿਲੀਜ਼ ਨੋਟ ’ਚ ਲਿਖਿਆ ਹੈ ਕਿ ਇਸ ਨਵੀਂ ਅਪਡੇਟ ਨਾਲ iOS ਯੂਜ਼ਰਸ ਆਪਣਾ ਕੋਈ ਵੀ ਮੈਸੇਜ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ। ਹੁਣ ਜੇਕਰ ਕੋਈ ਯੂਜ਼ਰ ਗਲਤੀ ਨਾਲ ਕੋਈ ਮੈਸੇਜ, ਫੋਟੋ ਜਾਂ ਕੋਈ ਜਾਣਕਾਰੀ ਕਿਸੇ ਗਲਤ ਚੈਟ ’ਚ ਭੇਜ ਦਿੰਦਾ ਹੈ ਤਾਂ ਉਹ ਮੈਸੇਜ Send ਕਰਨ ਦੇ 10 ਮਿੰਟ ਦੇ ਅੰਦਰ ਵਾਪਸ ਲੈ ਸਕਦਾ ਹੈ। ਇਸ ਨਵੇਂ ਫੀਚਰ ਦਾ ਆਈਡੀਆ ਇਸ ਸਾਲ ਅਪ੍ਰੈਲ ’ਚ ਸ਼ੁਰੂ ਹੋਇਆ ਸੀ ਅਤੇ ਅਕਤੂਬਰ ’ਚ ਇਸ ਦੀ ਟੈਸਟਿੰਗ ਸ਼ੁਰੂ ਹੋ ਗਈ ਸੀ। ਰਿਪੋਰਟ ਮੁਤਾਬਕ ਫੇਸਬੁੱਕ ਮੈਸੇਂਜਰ ਯੂਜ਼ਰਸ ਆਪਣੇ ਅਤੇ ਰਿਸੀਵਰ ਦੋਵਾਂ ਦੇ ਇਨਬਾਕਸ ’ਚੋਂ ਮੈਸੇਜ ਡਿਲੀਟ ਕਰ ਸਕਣਗੇ।

ਇੰਸਟੈਂਟ ਮੈਸੇਜਿੰਗ ਸਰਵਿਸ ਵਟਸਐਪ ਅਤੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ’ਤੇ ਮੈਸੇਜ ਭੇਜ ਕੇ ਡਿਲੀਟ ਕਰਨ ਦਾ ਫੀਚਰ ਪਹਿਲਾਂ ਤੋਂ ਹੀ ਮੌਜੂਦ ਹੈ ਪਰ ਹਾਲ ਹੀ ’ਚ ਵਟਸਐਪ ਦੇ ਇਸ ਫੀਚਰ ਦੀ Recipient ਲਿਮਟ ’ਚ ਬਦਲਾਅ ਕੀਤੇ ਜਾਣ ਦੀ ਖਬਰ ਆਈ ਸੀ। ਕਿਹਾ ਗਿਆ ਕਿ ਜੇਕਰ ਕਿਸੇ ਵੀ ਮੈਸੇਜ ਨੂੰ ਡਿਲੀਟ ਕਰਦੇ ਹਨ ਅਤੇ ਉਸ ਯੂਜ਼ਰ ਨੂੰ 13 ਘੰਟੇ 8 ਮਿੰਟ ਅਤੇ 16 ਸੈਕਿੰਡ ਦੇ ਅੰਦਰ ਮੈਸੇਜ ਡਿਲੀਟ ਦੀ ਰਿਕੁਐਸਟ ਨਹੀਂ ਮਿਲਦੀ ਤਾਂ ਫਿਰ ਤੁਹਾਡਾ ਡਿਲੀਟ ਕੀਤਾ ਹੋਇਆ ਮੈਸੇਜ, ਡਿਲੀਟ ਨਹੀਂ ਹੋਵੇਗਾ।

Facebook Comments
Facebook Comment