• 7:21 am
Go Back

ਫੇਸਬੁੱਕ ‘ਤੇ ਪਹਿਲਾਂ ਵੀ ਕਰੋੜਾਂ ਯੂਜ਼ਰਸ ਦੀ ਨਿਜੀ ਜਾਣਕਾਰੀ ਚੋਰੀ ਕਰਨ ਦਾ ਦੋਸ਼ ਲੱਗ ਚੁੱਕਾ ਹੈ। ਜਿਸ ਤੋਂ ਬਾਅਦ ਫੇਸਬੁੱਕ ਨੂੰ ਆਪਣਾ ਡਾਟਾ ਸੁਰੱਖਿਅਤ ਰੱਖਣ ਦੀ ਚਿੰਤਾ ਸਤਾ ਰਹੀ ਹੈ। ਉਥੇ ਹੀ ਹੁਣ ਇਕ ਵਾਰ ਫਿਰ ਫੇਸਬੁੱਕ ਰਾਹੀਂ ਡਾਟਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫੇਸਬੁੱਕ ਕੁਇੱਜ਼ ਦੇ ਇਕ ਡਿਵੈਲਪਰ ਨੇ ਕਰੀਬ 120 ਕਰੋੜ ਯੂਜ਼ਰਸ ਦੇ ਨਿਜੀ ਡਾਟਾ ਨਾਲ ਸਮਝੌਤਾ ਕੀਤਾ ਹੈ ਜਿਸ ਨਾਲ ਯੂਜ਼ਰਸ ਦਾ ਡਾਟਾ ਚੋਰੀ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਸਨੈਲਿਟੀ ਕੁਇੱਜ਼ ਐਪ 2016 ਤੋਂ ਇਕੱਠੇ ਡਾਟਾ ਨੂੰ ਆਨਲਾਈਨ ਦਿਖਾ ਰਹੀ ਹੈ। ਉਥੇ ਹੀ ਸਾਈਬਰ ਮਹਿਰਾਂ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਅਜਿਹੀ ਕੁਇੱਜ਼ ਐਪ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਨੇਮਟੈਸਟ ਦੇ ਪਿੱਛੇ ਜਰਮਨ ਐਪ ਮੇਕਰ ਸੋਸ਼ਲ ਸਵੀਟਹਰਟਸ ਨਾਂ ਦੀ ਕੰਪਨੀ ਹੈ। ਇਸ ਕੰਪਨੀ ਨੇ ‘ਵਿਚ ਜ਼ਿਨੀ ਪ੍ਰਿੰਸੇਸ ਆਰ ਯੂ? ਵਰਗੇ ਲੋਕਪ੍ਰਿਅ ਸੋਸ਼ਲ ਕੁਇੱਜ਼ ਤਿਆਰ ਕੀਤੇ ਹਨ। ਸੋਸ਼ਲ ਕੁਇੱਜ਼ ਨੂੰ ਕੰਪਨੀ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਡਲਿਵਰ ਕਰ ਰਹੀ ਹੈ।
ਤੁਸੀਂ ਹਮੇਸ਼ਾ ਫੇਸਬੁੱਕ ‘ਤੇ ਕਿਸੇ ਨਾ ਕਿਸੇ QUIZZ ਨੂੰ ਖੋਲ੍ਹਿਆ ਹੋਵੇਗਾ ਜਾਂ ਫਿਰ ਉਸ ਨੂੰ ਆਪਣੀ ਵਾਲ ‘ਤੇ ਸ਼ੇਅਰ ਕੀਤਾ ਹੋਵੇਗਾ, ਜਿਸ ਵਿਚ ਪਿਛਲੇ ਜਨਮ ‘ਚ ਤੁਸੀਂ ਕੀ ਸੀ? ਤੁਸੀਂ ਜੇਕਰ ਰਾਜਨੇਤਾ ਹੁੰਦੇ ਤਾਂ ਕਿਸ ਤਰ੍ਹਾਂ ਦੇ ਦਿਸਦੇ? ਤੁਹਾਡਾ ਸੱਚਾ ਦੋਸਤ ਕੌਣ ਹੈ? ਅਗਲੇ ਜਮਨ ‘ਚ ਤੁਸੀਂ ਕਿੱਥੇ ਪੈਦਾ ਹੋਵੋਗੇ? ਅਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ। ਅਜਿਹੀਆਂ ਕੁਇੱਜ਼ ਐਪਸ ਰਾਹੀਂ ਤੁਹਾਡਾ ਨਿਜੀ ਡਾਟਾ ਚੋਰੀ ਹੋਣ ਦਾ ਖਤਰਾ ਰਹਿੰਦਾ ਹੈ।

Facebook Comments
Facebook Comment