• 8:08 am
Go Back

ਲੁਧਿਆਣਾ: ਪੰਜਾਬ ਦੇ ਮੇਲਿਆਂ ਵਿੱਚੋਂ ਕਹਿੰਦਾ ਕਹਾਉਂਦਾ ਮਾਲਵੇ ਦਾ ਪ੍ਰਸਿੱਧ ਮੇਲਾ ਆਖਰੀ ਦਿਨ ਆਪਣੇ ਪੂਰੇ ਜ਼ੋਬਨ ‘ਤੇ ਸੀ। ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਇਹ ਮੇਲੇ ਦੀ ਰੰਗਤ ਨੂੰ ਫਿੱਕਾ ਨਹੀਂ ਕਰ ਸਕਿਆ ਅਤੇ ਇਥੇ ਵੱਖ-ਵੱਖ ਸਿਆਸੀ ਦਲਾਂ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਕਾਨਫੰਰਸਾਂ ‘ਚ ਲੋਕਾਂ ਦੀ ਭੀੜ ਜੁੱਟੀ ਹੋਈ ਹੈ। ਜਿਥੇ ਕਾਂਗਰਸ ਵੱਲੋਂ ਕੀਤੀ ਗਈ ਕਾਨਫਰੰਸ ‘ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਲੁਧਿਆਣੇ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਮੌਜੂਦ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਧਰਮਸੋਤ ਨੇ ਅਕਾਲੀਆਂ ਵੱਲੋਂ 7 ਅਕਤੂਬਰ ਨੂੰ ਪਟਿਆਲਾ ‘ਚ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਅਕਾਲੀ ਦਲ ਨੂੰ ਚੈਲੰਜ ਕੀਤਾ ਹੈ ਕਿ ਅਕਾਲੀ ਪੂਰਾ ਪੰਜਾਬ ਇਕੱਠਾ ਕਰ ਲੈਣ ਤੇ ਸਾਡੇ ਦੋ ਹਲਕੇ ਦੇ ਲੋਕ ਹੀ ਇਕੱਠੇ ਹੋਣਗੇ ਦੇਖਾਗੇ ਕਿਸ ਦਾ ਜ਼ਿਆਦਾ ਇਕੱਠ ਹੁੰਦਾ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਅਕਾਲੀਆਂ ਉੱਤੇ ਖੂਬ ਵਰ੍ਹੇ। ਦੱਸ ਦਈਏ ਕਿ ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਵੀ ਕਾਨਫਰੰਸ ਕੈਲੀਫੋਰਨੀਆਂ ਪੈਲਸ ਵਿਚ ਕੀਤੀ ਗਈ ਜਦਕਿ ਮੀਂਹ ਦੇ ਕਾਰਨ ਆਮ ਆਦਮੀ ਪਾਰਟੀ ਵੱਲੋਂ ਇਹ ਕਾਨਫਰੰਸ ਰੱਦ ਕਰ ਦਿੱਤੀ ਗਈ ਸੀ।

Facebook Comments
Facebook Comment