• 5:32 pm
Go Back
Dumbcane poisonous plant

ਤੁਸੀਂ ਅਕਸਰ ਇਸ ਤਰ੍ਹਾਂ ਦੇ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਨੂੰ ਆਪਣੇ ਘਰ ਵਿਚ ਫੁੱਲ-ਬੂਟੇ ਲਗਾਉਣ ਦਾ ਸ਼ੌਂਕ ਹੁੰਦਾ ਹੈ। ਬਰਸਾਤ ਦਾ ਮੌਸਮ ਆਉਂਦੇ ਹੀ ਲੋਕ ਆਪਣੇ ਘਰ ਨਵੇਂ ਫੁੱਲ-ਬੂਟੇ ਲਗਾਉਂਦੇ ਹਨ ਪਰ ਨਵੇਂ ਬੂਟੇ ਲਿਆਉਂਦੇ ਸਮੇਂ ਕੁਝ ਗੱਲਾਂ ਨੂੰ ਧਿਆਨ ‘ਚ ਰੱਖਣਾ ਜਰੂਰੀ ਹੁੰਦਾ ਹੈ ਕਿਉਂਕਿ ਕਈ ਬੂਟੇ ਅਜਿਹੇ ਵੀ ਹੁੰਦੇ ਹਨ ਜੋ ਤੁਹਾਡੀ ਜਾਨ ਵੀ ਲੈ ਸਕਦੇ ਹਨ। ਜੀ ਹਾਂ, ਕੁਦਰਤ ‘ਚ ਅਜਿਹੇ ਵੀ ਕਈ ਬੂਟੇ ਹਨ ਜੋ ਜ਼ਹਿਰੀਲੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਛੂਹਣ ਨਾਲ ਹੀ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਅਜੀਬ ਬੂਟੇ ਬਾਰੇ ਦੱਸਣ ਜਾ ਰਹੇ ਹਾਂ ਜੋ ਇਨਸਾਨ ਲਈ ਬਹੁਤ ਖਤਰਨਾਕ ਹੈ।
Dumbcane poisonous plant
ਕਈ ਵਾਰ ਅਸੀ ਅਜਿਹੇ ਬੂਟਿਆਂ ਘਰ ਵੀ ਲੈ ਆਉਂਦੇ ਹਾਂ ਜਿਨ੍ਹਾਂ ਬਾਰੇ ਵਿੱਚ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਜੋ ਘਰ ‘ਚ ਸਜਾਵਟ ਦੇ ਤੌਰ ‘ਤੇ ਵੀ ਲਗਾਏ ਜਾਂਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਜਾਨਲੇਵਾ ਬੂਟੇ ਦਾ ਨਾਮ ਹੈ ਡੰਬ ਕੇਨ ( Dumb Cane or Dieffenbachia ) ਅਤੇ ਸਾਇੰਸ ਵਿੱਚ ਇਹ ਸਿੱਧ ਹੋ ਚੁੱਕਿਆ ਹੈ ਦੀ ਇਹ ਬਹੁਤ ਹੀ ਜ਼ਹਿਰੀਲਾ ਬੂਟਾ ਹੈ।
Dumbcane poisonous plant
ਇਸ ਬੂਟੇ ਦਾ ਦੁੱਧ ਜੇਕਰ ਸਰੀਰ ਨੂੰ ਲੱਗ ਜਾਵੇ ਤਾਂ ਚਮੜੀ ‘ਚ ਖੁਰਕ ਹੁੰਦੀ ਹੈ। ਇੰਨਾ ਹੀ ਨਹੀਂ ਇਸਦਾ ਜ਼ਹਿਰ ਇੰਨਾ ਖਤਰਨਾਕ ਹੁੰਦਾ ਹੈ ਕਿ ਛੋਟੇ ਬੱਚੇ ਦਾ ਇੱਕ ਪਲ ਵਿੱਚ ਦਮ ਤੋੜ ਸਕਦੇ ਹਨ। ਇਸ ਬੂਟੇ ਨੂੰ ਗਲਤੀ ਨਾਲ ਵੀ ਘਰ ‘ਚ ਨਾ ਲਗਾਓ ਕਿਉਂਕਿ ਇਹ ਘਰ ਦੇ ਬੱਚਿਆਂ ਲਈ ਜਾਨ ਦਾ ਖ਼ਤਰਾ ਬਣ ਸਕਦਾ ਹੈ।
Dumbcane poisonous plant
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਜੇਕਰ ਕੋਈ ਇਸ ਬੂਟੇ ਨੂੰ ਛੂਹ ਲੈਂਦਾ ਹੈ ਅਤੇ ਉਨ੍ਹਾਂ ਹੱਥਾਂ ਨੂੰ ਅੱਖਾਂ ‘ਤੇ ਲਗਾਉਂਦੇ ਹੋ ਤਾ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਤਾਂ ਹਮੇਸ਼ਾ ਧਿਆਨ ਰੱਖੋ ਕਿ ਇਸ ਬੂਟੇ ਨੂੰ ਕਦੀਂ ਵੀ ਘਰ ‘ਚ ਨਾ ਲਗਾਓ ।
Dumbcane poisonous plant

Facebook Comments
Facebook Comment