• 11:06 am
Go Back
dr yuri pichugin brain freeze

ਮਾਸਕੋ: ਇਨਸਾਨ ਨੂੰ ਦੁਬਾਰਾ ਜਿਓਣ ਦੀ ਉਮੀਦ ਦੇਣ ਵਾਲੇ ਰੂਸੀ ਵਿਗਿਆਨੀ ਡਾ. ਯੂਰੀ ਪਿਚੁਗਿਨ ( 67 ) ਦਾ ਦਿਮਾਗ ਫਰੀਜ਼ ਕਰ ਦਿੱਤਾ ਗਿਆ ਹੈ। ਡਾ. ਯੂਰੀ ਦਾ ਦਿਮਾਗ ਉਨ੍ਹਾਂ ਦੁਆਰਾ ਖੋਜੀ ਗਈ ਤਕਨੀਕ ਦੁਆਰਾ ਮਾਈਨਸ -196 ਡਿਗਰੀ ਸੈਲਸੀਅਸ ਤਾਪਮਾਨ ‘ਤੇ ਫਰੀਜ਼ ਕਰ ਦਿੱਤਾ ਗਿਆ ਤਾਂਕਿ ਭਵਿੱਖ ਵਿੱਚ ਉਸਦੀ ਦੁਬਾਰਾ ਵਰਤੋਂ ਕੀਤੀ ਜਾ ਸਕੇ।
dr yuri pichugin brain freeze
ਡਾ.ਯੂਰੀ ਨੇ ਫਰੈਕੇਸਟਾਈਨ ਤਕਨੀਕ ਦੀ ਖੋਜ ਕੀਤੀ ਸੀ। ਜਿਸ ਦੇ ਨਾਲ ਮ੍ਰਿਤ ਲੋਕਾਂ ਦੇ ਦਿਮਾਗ ਨੂੰ ਖਾਸ ਰਸਾਇਣ ਵਿੱਚ ਰੱਖ ਕੇ ਫਰੀਜ਼ ਕੀਤਾ ਜਾਂਦਾ ਹੈ। ਇਸਨੂੰ Cryopreservation ਕਹਿੰਦੇ ਹਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਅਜਿਹੇ ਦਿਮਾਗ ਦੀ ਵਰਤੋਂ ਫਿਰ ਤੋਂ ਕੀਤੀ ਜਾ ਸਕਦੀ ਹੈ।
dr yuri pichugin brain freeze
ਬੇਟੇ ਨੇ ਦਿੱਤੀ Cryopreservation ਦੀ ਇਜਾਜ਼ਤ
ਰੂਸ ਦੀ ਕਰਾਔਰਸ ਕੰਪਨੀ ਨੇ ਡਾ . ਯੂਰੀ ਦੇ ਦਿਮਾਗ ਦਾ Cryopreservation ਕੀਤਾ। ਇਹ ਮਾਸਕੋ ਦੇ ਵੇਅਰਹਾਊਸ ਵਿੱਚ ਰਾਖਵਾਂ ਰੱਖਿਆ ਗਿਆ ਹੈ। ਕਰਾਔਰਸ ਦੇ ਬੁਲਾਰੇ ਵੇਲੇਰਿਆ ਉਦਾਲੋਵਾ ਨੇ ਦੱਸਿਆ ਕਿ ਯੂਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਗੁਆਂਡੀਆਂ ਨੂੰ ਉਨ੍ਹਾਂ ਦਾ ਮ੍ਰਿਤ ਸਰੀਰ ਘਰ ਤੋਂ ਬਾਹਰ ਮਿਲਿਆ ਉਸ ਵੇਲੇ ਤਾਪਮਾਨ ਮਾਈਨਸ 7 ਡਿਗਰੀ ਸੀ ਡਾ. ਯੂਰੀ ਦੇ ਦਿਮਾਗ ਦਾ Cryopreservation ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ 2012 ਵਿੱਚ ਕਾਂਟਰੈਕਟ ਸਾਈ ਕੀਤਾ ਸੀ। ਕੈਨਡਾ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਬੇਟੇ ਨੂੰ ਇਸ ਗੱਲ ਦੀ ਜਾਣਕਾਰੀ ਹੈ ਅਤੇ ਉਨ੍ਹਾਂਨੇ ਹੀ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ।
dr yuri pichugin brain freeze
ਵਿਗਿਆਨੀਆਂ ਦਾ ਦਾਅਵਾ ਦਹਾਕਿਆਂ ਬਾਅਦ ਹੋ ਸਕਦਾ ਹੈ ਦਿਮਾਗ ਦਾ ਦੁਬਾਰਾ ਇਸਤੇਮਾਲ
ਡਾ . ਯੂਰੀ ਦੀ ਤਕਨੀਕ ਦੇ ਆਧਾਰ ‘ਤੇ ਵਿਗਿਆਨੀ ਦਾਅਵਾ ਕਰਦੇ ਹਨ ਕਿ ਬਹੁਤ ਜ਼ਿਆਦਾ ਠੰਡੇ ਤਾਪਮਾਨ ਵਿੱਚ ਰੱਖੇ ਗਏ ਦਿਮਾਗ ਦੀ ਵਰਤੋਂ ਕੁੱਝ ਦਹਾਕੇ ਜਾਂ ਸ਼ਤਾਬਦੀਆਂ ਬਾਅਦ ਕੀਤੀ ਜਾ ਸਕਦਾ ਹੈ। ਭਵਿੱਖ ਵਿੱਚ ਵਿਗਿਆਨ ਦੀ ਤਰੱਕੀ ਤੋਂ ਬਾਅਦ ਇਸ ਦਿਮਾਗ ਦੀ ਵਰਤੋਂ ਕਿਸੇ ਹੋਰ ਸਰੀਰ ਵਿੱਚ ਵੀ ਕੀਤੀ ਜਾ ਸਕਦਾ ਹੈ। ਜਿਸ ਵੇਅਰਹਾਊਸ ਵਿੱਚ ਡਾ.ਯੂਰੀ ਦਾ ਦਿਮਾਗ ਰੱਖਿਆ ਗਿਆ ਹੈ, ਉੱਥੇ 66 ਹੋਰ ਲੋਕਾਂ ਦੇ ਦਿਮਾਗ Cryopreservation ਤਕਨੀਕ ਨਾਲ ਰੱਖੇ ਗਏ ਹਨ। ਇਨ੍ਹਾਂ ਤੋਂ ਇਲਾਵਾ 32 ਪਾਲਤੂ ਪਸ਼ੂਆਂ ਦੇ ਦਿਮਾਗ ਨੂੰ ਵੀ ਪ੍ਰਿਜ਼ਰਵ ਕੀਤਾ ਗਿਆ ਹੈ।

Facebook Comments
Facebook Comment