• 2:44 am
Go Back

ਦਾਂਤੇਵਾੜਾ: ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ‘ਚ ਹੋਏ ਨਕਸਲੀ ਹਮਲੇ ‘ਚ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਦੂਰਦਰਸ਼ਨ ਦੇ ਕੈਮਰਾਮੈਨ ਅਚੂਤਾਨੰਦ ਸਾਹੂ ਦੀ ਵੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਜ਼ਿੰਦਗੀ ਦੇ ਆਖ਼ਰੀ ਸਾਹ ‘ਤੇ ਜਦੋਂ ਮੌਤ ਸਿਰ ‘ਤੇ ਖੜ੍ਹੀ ਹੋਵੇ, ਅਸਮਾਨ ਵਿੱਚ ਗੋਲੀਆਂ ਦੀ ਆਵਾਜ਼ ਗੂੰਜਦੀ ਹੋਵੇ, ਜੰਗਲ ਦੇ ਪੱਤੇ ਵੀ ਸਹਿਮ ਜਾਣ, ਹਵਾਵਾਂ ਰੁਕ ਜਾਣ, ਓਸ ਵੇਲੇ ਕਿਸ ਤਰ੍ਹਾਂ ਮੌਤ ਦਾ ਸਾਹਮਣਾ ਕੀਤਾ ਜਾਂਦਾਂ ਹੈ। ਉਹ ਪਲ ਬੇਹੱਦ ਦਰਦਨਾਕ ਹੁੰਦਾ ਹੈ ਪਰ ਇਸ ਕੈਮਰਾਮੈਨ ਨੇ ਮੌਤ ਦੇ ਸਾਹਮਣੇ ਵੇਖ ਕੇ ਇਹ ਆਖ਼ਰੀ ਬੋਲ ਕਿ ਮੌਤ ਨੂੰ ਸਾਹਮਣੇ ਵੇਖ ਕੇ ਡਰ ਨਹੀਂ ਲੱਗ ਰਿਹਾ।

ਅਚੂਤਾਨੰਦ ਸਾਹੂ ਦੇ ਨਾਲ ਸਬ ਇੰਸਪੈਕਟਰ ਰੁਦਰਪ੍ਰਤਾਪ ਸਿੰਘ ਅਤੇ ਅਸਿਸਟੈਂਟ ਕਾਂਸਟੇਬਲ ਮਾਂਗਲੂ ਨੇ ਵੀ ਆਖ਼ਰੀ ਦਮ ਤੱਕ ਆਪਣੀ ਡਿਊਟੀ ਅਤੇ ਫ਼ਰਜ਼ ਨੂੰ ਪੂਰਾ ਕੀਤਾ। ਕੇਂਦਰ ਸਰਕਾਰ ਨੇ ਕੈਮਰਾਮੈਨ ਦੇ ਪਰਿਵਾਰ ਨੂੰ 15 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰ ਏ ਖ਼ਾਸ ਹੈ ਕਿ ਅਗਲੇ ਮਹੀਨੇ ਛੱਤੀਸਗੜ੍ਹ ‘ਚ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦਾ ਨਕਸਲੀਆਂ ਨੇ ਬਾਈਕਾਟ ਕੀਤਾ ਹੋਇਆ ਹੈ ਕੈਮਰਾਮੈਨ ਦੇ ਆਖਰੀ ਪਲਾਂ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੂਹ ਕੰਬਣ ਲੱਗ ਜਾਂਦੀ ਹੈ ਅਤੇ ਸ਼ਬਦ ਮੁੱਕ ਜਾਂਦੇ ਨੇ ਇਸ ਮੰਜ਼ਰ ਨੂੰ ਮਹਿਸੂਸ ਕਰਨਾ ਹੀ ਬੇਹੱਦ ਦਰਦਨਾਕ ਅਤੇ ਭਾਵੁਕਤਾ ਭਰਿਆ ਕਿ ਮੌਤ ਨੂੰ ਸਾਹਮਣੇ ਵੇਖ ਕੇ ਡਰ ਨਹੀਂ ਲੱਗ ਰਿਹਾ।

Facebook Comments
Facebook Comment