• 3:04 pm
Go Back
Dilip Kumar property woes

ਨਵੀਂ ਦਿੱਲੀ : ਬਾਲੀਵੁੱਡ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇੱਕ ਬੇਨਤੀ ਕੀਤੀ ਹੈ। ਦਰਅਸਲ ਐਤਵਾਰ ਨੂੰ ਦਿਲੀਪ ਕੁਮਾਰ ਦੇ ਟਵਿਟਰ ਅਕਾਉਂਟ ਤੋਂ ਟਵੀਟ ਕਰਦੇ ਹੋਏ ਸਾਇਰਾ ਬਾਨੋ ਨੇ ਲਿਖਿਆ, ਮੈਂ ਸਾਇਰਾ ਬਾਨੋ ਪੀਐਮ ਮੋਦੀ ਨੂੰ ਇਹ ਬੇਨਤੀ ਕਰਦੀ ਹਾਂ ਕਿ ਬਿਲਡਰ ਸਮੀਰ ਭੋਜਵਾਨੀ ਜੇਲ੍ਹ ਤੋਂ ਛੁੱਟ ਗਿਆ ਹੈ। ਮੁੱਖ ਮੰਤਰੀ ਦਵਿੰਦਰ ਫਡਣਵੀਸ ਦੁਆਰਾ ਭਰੋਸੇ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਦਮ ਵਿਭੂਸ਼ਣ ਨਾਲ ਸਨਮਾਨਿਤ ਦਿਲੀਪ ਕੁਮਾਰ ਨੂੰ ਧਮਕੀ ਦਿੱਤੀ ਜਾ ਰਹੀ ਹੈ ਤੁਹਾਨੂੰ ਮੁਲਾਕਾਤ ਲਈ ਬੇਨਤੀ ਹੈ।

ਸਾਇਰਾ ਬਾਨੋ ਤੇ ਦਿਲੀਪ ਕੁਮਾਰ ਨੂੰ ਬਿਲਡਰ ਸਮੀਰ ਭੋਜਵਾਨੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸਾਇਰਾ ਨੇ ਡਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਇੱਛਾ ਜਤਾਈ ਹੈ। ਬਾਨੋ ਦਾ ਕਹਿਣਾ ਹੈ ਕਿ ਆਪਣੀ ਸੁਰੱਖਿਆ ਲਈ ਜੇਕਰ ਉਨ੍ਹਾਂ ਨੂੰ ਦਿੱਲੀ ਜਾਣਾ ਪਿਆ ਤਾਂ ਉਹ ਜ਼ਰੂਰ ਜਾਣਗੇ।
Dilip Kumar property woes
ਅਸਲ ‘ਚ ਬਿਲਡਰ ਦੋ ਪਲਾਟਾਂ ‘ਤੇ ਆਪਣੇ ਮਾਲਕਾਨਾ ਹੱਕ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਪਲਾਟਾਂ ‘ਤੇ ਹੀ ਦਿਲੀਪ ਕੁਮਾਰ ਦਾ ਬੰਗਲਾ ਹੈ। ਐਤਵਾਰ ਨੂੰ ਦਿਲੀਪ ਦੇ ਟਵਿੱਟਰ ਅਕਾਉਂਟ ਤੋਂ ਸਾਇਰਾ ਬਾਨੋ ਨੇ ਭੋਜਵਾਨੀ ਦੀ ਰਿਹਾਈ ਤੋਂ ਬਾਅਦ ਪੀਐਮ ਨੂੰ ਮਿਲਣ ਦੀ ਗੁਜਾਰਿਸ਼ ਕੀਤੀ।
Dilip Kumar property woes
ਸਾਇਰਾ ਬਾਨੋ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ‘ਤੇ ਆਉਣ ਵੇਲੇ ਵੀ ਮਿਲਣ ‘ਚ ਨਾਕਾਮਯਾਬ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦਿੱਲੀ ਵੀ ਜਾਵੇਗੀ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਾਇਦਾਦ ਮਾਮਲੇ ‘ਚ ਉਹ ਜਲਦੀ ਹੀ ਕੁਮਾਰ ਤੇ ਬਾਨੋ ਨਾਲ ਮੁਲਾਕਾਤ ਕਰਨਗੇ।
Dilip Kumar property woes

Facebook Comments
Facebook Comment