• 9:05 am
Go Back
Dhanteras

ਖੁਸ਼ਹਾਲੀ ਅਤੇ ਸਿਹਤ ਦੀ ਮਨੋਕਾਮਨਾ ਪੂਰੀ ਕਰਨ ਦਾ ਦਿਨ ਧਨਤੇਰਸ ਆ ਗਿਆ ਹੈ। ਧਨਤੇਰਸ ਦੇ ਦਿਨ ਸੁੱਖ ਤੇ ਸ਼ਾਂਤੀ ਦੇ ਵਾਧੇ ਲਈ ਮਾਂ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਹਰ ਪੂਜਾ ਦੇ ਕੁੱਝ ਨਿਯਮ ਹੁੰਦੇ ਹਨ ਅਤੇ ਧਨਤੇਰਸ ਦੇ ਦਿਨ ਵੀ ਕਈ ਗੱਲਾਂ ਅਤੇ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਣਾ ਜਰੂਰੀ ਹੈ। ਅੱਜ ਦੇ ਦਿਨ ਧਨ ਅਤੇ ਹੋਰ ਵੀ ਘਰ ਦੀਆਂ ਚੀਜ਼ਾਂ ਖਰੀਦਣ ਨਾਲ ਉਸ ‘ਚ 13 ਗੁਣਾ ਵਾਧਾ ਹੁੰਦਾ ਹੈ ਅਤੇ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਜੇਕਰ ਇਸ ਦਿਨ ਖਰੀਦਦਾਰੀ ਕੀਤੀ ਜਾਵੇ ਤਾਂ ਘਰ ‘ਚ ਖੁਸ਼ੀਆਂ ਆਉਂਦੀਆਂ ਹਨ। ਧਨਤੇਰਸ ‘ਤੇ ਲੋਕਾਂ ਵੱਲੋਂ ਭਾਂਡੇ ਖਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਲੋਕ ਬਾਜ਼ਾਰਾਂ ‘ਚ ਖਰੀਦਦਾਰੀ ਕਰਨ ਲਈ ਨਿਕਲਦੇ ਹਨ। ਇਸ ਨਾਲ ਘਰ ‘ਚ ਬਰਕਤ ਆਉਂਦੀ ਹੈ।

ਇਸ ਦਿਨ ਭਾਂਡੇ ਖਰੀਦਣਾ ਸ਼ੁੱਭ ਕਿਉਂ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਕਿਹਾ ਜਾਂਦਾ ਹੈ ਕਿ ਧਨਵੰਤਰੀ ਜਦੋਂ ਸਮੁੰਦਰ ‘ਚੋਂ ਪ੍ਰਗਟ ਹੋਏ ਸੀ ਤਾਂ ਉਨਾਂ ਦੇ ਹੱਥਾਂ ‘ਚ ਅੰਮ੍ਰਿਤ ਕਲਸ਼ ਸੀ। ਉਸੇ ਰੀਤ ਤੋਂ ਇਸ ਮਾਨਤਾ ਨੂੰ ਮੁੱਖ ਰੱਖਦੇ ਹੋਏ ਧਨਤੇਰਸ ਵਾਲੇ ਦਿਨ ਭਾਂਡੇ ਖਰੀਦਣ ਦੀ ਪਰੰਪਰਾ ਮੰਨੀ ਜਾਂਦੀ ਹੈ। ਲੋਕ ਇਸ ਤਿਉਹਾਰ ‘ਤੇ ਭਾਂਡਿਆਂ ਦੇ ਨਾਲ-ਨਾਲ ਸੋਨਾ-ਚਾਂਦੀ ਖਰੀਦਣਾ ਵੀ ਸ਼ੁੱਭ ਮੰਨਦੇ ਹਨ। ਚਾਂਦੀ ਨੂੰ ਘਰ ਲੈ ਕੇ ਆਉਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਲਕਸ਼ਮੀ ਜੀ ਤੇ ਗਣੇਸ਼ ਦੀ ਚਾਂਦੀ ਦੀ ਮੂਰਤੀ ਨੂੰ ਘਰ ਲਿਆਉਣਾ ਸਫਲਤਾ ਦਾ ਰਾਹ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਅੱਜ ਦੇ ਦਿਨ ਖਾਸ ਵਿਧੀ ਅਤੇ ਮਹੂਰਤ ‘ਚ ਲੋਕ ਧਨਤੇਰਸ ਦੀ ਪੂਜਾ ਵੀ ਕਰਦੇ ਹਨ।

ਦਿਵਾਲੀ ਤੋਂ ਪਹਿਲਾਂ ਹਰ ਕੋਈ ਘਰ ਦੇ ਕੋਨੇ-ਕੋਨੇ ਦੀ ਸਫਾਈ ਕਰਦਾ ਹੈ ਪਰ ਜੇਕਰ ਤੁਹਾਡੇ ਘਰ ਵਿੱਚ ਧਨਤੇਰਸ ਦੇ ਦਿਨ ਤੱਕ ਕੂੜਾ-ਕਬਾੜ ਜਾਂ ਖ਼ਰਾਬ ਸਾਮਾਨ ਪਿਆ ਹੋਵੇ ਤਾਂ ਤੁਸੀ ਵਾਸਤਵ ਵਿੱਚ ਆਪਣੇ ਘਰ ਆਉਣ ਵਾਲੀ ਸਕਾਰਾਤਮਕ ਊਰਜਾ ਦੇ ਪਰਵਾਹ ਵਿੱਚ ਅੜਚਨ ਪਾ ਰਹੇ ਹੋ। ਘਰ ਦੀ ਸਾਫ਼ – ਸਫਾਈ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਤੁਹਾਡੇ ਘਰ ਵਿੱਚ ਕੋਈ ਵੀ ਪੁਰਾਣਾ ਜਾਂ ਬੇਕਾਰ ਸਾਮਾਨ ਨਾ ਪਿਆ ਰਹੇ। ਨਵੀਂ ਊਰਜਾ ਲਈ ਘਰ ਤੋਂ ਸਾਰੀਆਂ ਬੇਕਾਰ ਵਸਤੂਆਂ ਜਾਂ ਇਸਤਮਾਲ ਵਿੱਚ ਨਾ ਹੋ ਰਹੀਆਂ ਚੀਜਾਂ ਨੂੰ ਸੁੱਟ ਦਿਓ।

ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਤਾਂ ਬਿਲਕੁੱਲ ਵੀ ਬੇਕਾਰ ਚੀਜਾਂ ਨਾ ਰੱਖੋ। ਧਨਤੇਰਸ ਦੇ ਦਿਨ ਤੱਕ ਘਰ ਦੀ ਸਾਫ਼ – ਸਫਾਈ ਨਾ ਜਾਰੀ ਰੱਖੋ। ਧਿਆਨ ਰੱਖੋ ਕਿ ਘਰ ਦੇ ਕਿਸੇ ਕੋਨੇ ਵਿੱਚ ਇਸ ਦਿਨ ਗੰਦਗੀ ਨਾ ਰਹੇ। ਇਸ ਦਿਨ ਸ਼ੀਸ਼ੇ ਦੇ ਬਰਤਨ ਨਾ ਖਰੀਦੋ, ਸ਼ੀਸ਼ੇ ਦਾ ਸੰਬੰਧ ਰਾਹੂ ਗ੍ਰਹਿ ਨਾਲ ਮੰਨਿਆ ਗਿਆ ਹੈ। ਇਸ ਲਈ ਧਨਤੇਰਸ ਦੇ ਦਿਨ ਸ਼ੀਸ਼ਾ ਖਰੀਦ ਕੇ ਰਾਹੂ ਦੇ ਆਗਮਨ ਨੂੰ ਸੱਦਾ ਦੇਣਾ ਹੈ। ਗਣੇਸ਼ – ਲਕਸ਼ਮੀ ਦੀ ਮੂਰਤੀਆਂ ਅਤੇ ਹੋਰ ਪੂਜਨ ਸਾਮਗਰੀ ਦੀ ਵੀ ਇਸ ਦਿਨ ਖਰੀਦ ਕਰੋ, ਕਿਉਂਕਿ ਦਿਵਾਲੀ ਦੇ ਦਿਨ ਅੱਜ ਖਰੀਦੀ ਗਈ ਲਕਸ਼‍ਮੀ ਗਣੇਸ਼ ਦੀ ਮੂਰਤੀ ਦੀ ਹੀ ਪੂਜਾ ਹੁੰਦੀ ਹੈ।

ਧਨਤੇਰਸ ਦੇ ਦਿਨ ਸੰਭਵ ਹੋ ਸਕੇ ਤਾਂ ਰਾਤ ਜਗਰਾਤਾ ਕਰੋ ਇੱਕ ਦੀਵੇ ਨੂੰ ਜਲਾਏ ਰੱਖੋ। ਧਨਤੇਰਸ ਦੇ ਦਿਨ ਘਰ ਵਿੱਚ ਬਿਲਕੁੱਲ ਕਲੇਸ਼ ਨਾ ਕਰੋ ਮਾਂ ਲਕਸ਼ਮੀ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਘਰ ਦੀਆਂ ਔਰਤਾਂ ਦਾ ਸਨਮਾਨ ਕਰੋ, ਧਨਤੇਰਸ ਦੇ ਦਿਨ ਕਿਸੇ ਨੂੰ ਵੀ ਉਧਾਰ ਦੇਣ ਤੋਂ ਬਚੋ।

Facebook Comments
Facebook Comment