ਸਿੱਖਾਂ ਨਾਲ ਸਰੇ ਬਜ਼ਾਰ ਲਿਆ ਸੀ ਪੰਗਾ, ਅਗਲਿਆਂ ਨੇ ਐਸਾ ਟੰਗਿਆ ਕਿ ਹੁਣ ਲਿਲਕੜੀਆਂ ਕੱਢਦੇ ਫਿਰਦੇ ਨੇ

TeamGlobalPunjab
5 Min Read

ਨਵੀਂ ਦਿੱਲੀ : ਬੀਤੇ ਦਿਨੀਂ ਇੱਥੋਂ ਦੇ ਮੁਖਰਜੀ ਨਗਰ ਇਲਾਕੇ ‘ਚ ਥਾਣੇ ਦੇ ਬਾਹਰ ਜਿੰਨ੍ਹਾਂ ਪੁਲਿਸ ਵਾਲਿਆਂ ਨੇ ਸਰਬਜੀਤ ਸਿੰਘ ਨਾਮ ਦੇ ਇੱਕ ਸਿੱਖ ਟੈਪੂ ਡਰਾਇਵਰ ਅਤੇ ਉਸ ਦੇ ਪੁੱਤਰ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਜਾਨਵਰਾਂ ਵਾਂਗ ਸੜਕ ‘ਤੇ ਘੜੀਸਿਆ ਸੀ, ਉਨ੍ਹਾਂ ਵਿੱਚੋਂ 3 ਨੂੰ ਦਿੱਲੀ ਹਾਈ ਕੋਰਟ ਨੇ ਨੌਕਰੀ ਤੋਂ ਡਿਸਮਿਸ (ਬਰਖਾਸਤ) ਕਰ ਦਿੱਤਾ ਹੈ। ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਵੀਡੀਓ ਪਾ ਕੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਅਜੇ ਇਹ ਲੜਾਈ ਅਧੂਰੀ ਹੈ ਜੋ ਕਿ ਪੂਰੀ ਤਾਂ ਹੋਵੇਗੀ ਜਦੋਂ ਸਿੱਖ ਟੈਂਪੂ ਡਰਾਇਵਰ ਨਾਲ ਕੁੱਟਮਾਰ ਕਰਨ ਵਾਲੇ ਪੁਲਸੀਆਂ ਨੂੰ ਸਜ਼ਾਵਾਂ ਮਿਲਣਗੀਆਂ।

ਦੱਸ ਦਈਏ ਕਿ ਸਿੱਖ ਟੈਂਪੂ ਡਰਾਇਵਰ ਸਰਬਜੀਤ ਸਿੰਘ ਨਾਲ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਮੁਖਰਜੀ ਨਗਰ ਥਾਣੇ ਦੇ ਬਾਹਰ ਪੁਲਿਸ ਵਾਲਿਆਂ ਦੇ ਖਿਲਾਫ ਇਨ੍ਹਾਂ ਵਧੀਕੀਆਂ ਨੂੰ ਲੈ ਕੇ ਪਿੱਟ ਸਿਆਪਾ ਕੀਤਾ ਸੀ। ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਾਲਿਆਂ ਵਿਚਕਾਰ ਝੜਪਾਂ ਵੀ ਦੇਖਣ ਨੂੰ ਮਿਲੀਆਂ ਸਨ। ਜਿਸ ਵਿੱਚ ਸਿੱਖ ਜਥੇਬੰਦੀਆਂ ਦੇ ਲੋਕਾਂ ਵੱਲੋਂ ਇੱਕ ਪੁਲਿਸ ਅਧਿਕਾਰੀ ਤੋਂ ਇਲਾਵਾ ਕੁਝ ਹੋਰ ਪੁਲਿਸ ਵਾਲਿਆਂ ਨਾਲ ਖਿੱਚ ਧੂਹ ਕਰਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸਨ। ਮਸਲਾ ਇੱਕ ਸਿੱਖ ਨਾਲ ਜੁੜਿਆ ਹੋਣ ਕਾਰਨ ਦੁਨੀਆਂ ਭਰ ‘ਚ ਵਸਦੇ ਸਿੱਖਾਂ ਨੇ ਇਸ ਮਾਮਲੇ ‘ਚ ਡੂੰਘੀ ਦਿਲਚਸਪੀ ਦਿਖਾਈ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਅਤੇ ਦੇਸ਼ ਦੀ ਸੱਤਾ ‘ਤੇ ਕਾਬਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵੀ ਇਨ੍ਹਾਂ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦਾ ਦਬਾਅ ਪਿਆ ਸੀ। ਇਸ ਦੇ ਨਾਲ ਹੀ ਮਾਮਲਾ ਅਦਾਲਤ ਵਿੱਚ ਗਿਆ ਜਿੱਥੋਂ ਹੁਣ ਇਹ ਮਹੱਤਵਪੂਰਨ ਫੈਸਲਾ ਬਾਹਰ ਆਇਆ ਹੈ।

ਇੱਧਰ ਵੀਡੀਓ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਇਸ ਕਾਰਵਾਈ ਲਈ ਸਭ ਨੇ ਮਿਲ ਕੇ ਲੜਾਈ ਲੜੀ ਹੈ। ਜਿਸ ਵਿੱਚੋਂ ਕਿਸੇ ਨੇ ਸੋਸ਼ਲ ਮੀਡੀਆ ਜਰੀਏ, ਕਿਸੇ ਨੇ ਮੁਖਰਜੀ ਨਗਰ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਕੇ ਤੇ ਕਿਸੇ ਨੇ ਹੋਰ ਵੱਖਰੇ ਤਰੀਕੇ ਨਾਲ ਪੀੜਤਾਂ ਲਈ ਇਨਸਾਫ ਮੰਗਿਆ ਹੈ। ਸਿਰਸਾ ਨੇ ਕਿਹਾ ਕਿ ਇਸ ਕੇਸ ਦੀ ਫਾਇਲ ਜਦੋਂ ਹਾਈ ਕੋਰਟ ਅੰਦਰ ਗਈ ਤਾਂ ਬਹੁਤ ਸਾਰੇ ਲੋਕਾਂ ਨੇ ਉਸ ਸਮੇਂ ਹੀ ਉਨ੍ਹਾਂ ਨੂੰ ਵਧਾਈਆਂ ਦੇ ਦਿੱਤੀਆਂ ਸਨ ਪਰ ਉਨ੍ਹਾਂ ਨੇ ਉਦੋਂ ਵੀ ਇਹੋ ਕਿਹਾ ਸੀ ਕਿ ਅਜੇ ਇਹ ਜਿੱਤ ਨਹੀਂ ਹੋਈ। ਇਹ ਜਿੱਤ ਉਸ ਸਮੇਂ ਹੋਵੇਗੀ ਜਦੋਂ ਉਹ ਇਨ੍ਹਾਂ ਕੁੱਟਮਾਰ ਕਰਨ ਵਾਲੇ ਉਨ੍ਹਾਂ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਡਿਸਮਿਸ ਕਰਵਾ ਦੇਣਗੇ। ਸਿਰਸਾ ਨੇ ਕਿਹਾ ਕਿ ਹੁਣ ਸਰਬਜੀਤ ਦੇ ਬਿਆਨਾਂ ‘ਤੇ ਹੀ ਇਨ੍ਹਾਂ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫੈਂਸਲੇ ਨੇ ਪੂਰੀ ਦੁਨੀਆਂ ‘ਤੇ ਖਾਸ ਤੌਰ ‘ਤੇ ਪੁਲਿਸ ਮੁਲਾਜ਼ਮਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਲੋਕ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨਾਲ ਨਹੀਂ ਖੇਡ ਸਕਦੇ। ਸਿਰਸਾ ਅਨੁਸਾਰ ਇਹ ਲੜਾਈ ਸਾਡੇ ਧਰਮ, ਮਾਨਵਤਾ, ਸਾਡੇ ਅਧਿਕਾਰਾਂ ਦੀ ਲੜਾਈ ਸੀ ਤੇ ਇਸ ਲਈ ਉਹ ਸਾਰਿਆਂ ਨੂੰ ਵਧਾਈ ਦਿੰਦੇ ਹਨ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਲੜਾਈ ਅਜੇ ਵੀ ਅੱਧੀ ਹੀ ਜਿੱਤੀ ਗਈ ਹੈ ਕਿਉਂਕਿ ਅਜੇ ਸਿਰਫ ਉਹ ਅਧਿਕਾਰੀ ਨੌਕਰੀਆਂ ਤੋਂ ਹੀ ਡਿਸਮਿਸ ਹੋਏ ਹਨ ਅਜੇ ਇਨ੍ਹਾਂ ਨੂੰ ਜੇਲ੍ਹ ‘ਚ ਸ਼ਲਾਖਾਂ ਦੇ ਪਿੱਛੇ ਪਹੁੰਚਾਉਣਾ ਹੈ ਕਿਉਂਕਿ ਗੁਨਾਹ ਗੁਨਾਹ ਹੈ ਫਿਰ ਉਹ ਭਾਵੇਂ ਵਰਦੀ ਅੰਦਰ ਕੀਤਾ ਜਾਵੇ ਤੇ ਭਾਵੇਂ ਬਿਨਾਂ ਵਰਦੀ ਤੋਂ ਤੇ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਜਰੂਰੀ ਹੈ ਕਿਉਂਕਿ ਜਿੰਨਾਂ ਸਮਾਂ ਅਸਲ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲੇਗੀ, ਉੰਨਾਂ ਸਮਾਂ ਇਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਵੇਗੀ ਕਿ ਸਿੱਖ ਕੀ ਹੈ ਤੇ ਸਿੱਖ ਦੀ ਦਸਤਾਰ ਦੀ ਕੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਦੀ ਪੁਲਿਸ ਅੰਦਰ ਇਹ ਸੰਦੇਸ਼ ਗਿਆ ਹੈ ਕਿ ਜਦੋਂ ਕੋਈ ਸਰਦਾਰ ਦਿਖੇਗਾ ਤਾਂ ਉਹ ਸੋਚੇਗਾ ਕਿ ਇਸ ਸਰਦਾਰ ਨਾਲ ਪੰਗਾਂ ਨਹੀਂ ਲੈਣਾ ਨਹੀਂ ਬੜਾ ਮਹਿੰਗਾ ਪਵੇਗਾ। ਨੌਕਰੀ ਵੀ ਜਾਵੇਗੀ

- Advertisement -

Share this Article
Leave a comment