• 2:49 pm
Go Back
Dead donor womb transplant

Dead donor womb transplant ਪੈਰਿਸ: ਬ੍ਰਾਜ਼ੀਲ ਦੇ ਡਾਕਟਰਾਂ ਨੇ ਇੱਕ ਵੱਡਾ ਕਾਰਨਾਮਾ ਕਰ ਵਿਖਾਇਆ ਹੈ। ਮੈਡੀਕਲ ਇਤਿਹਾਸ ‘ਚ ਪਹਿਲੀ ਵਾਰ ਇੱਕ ਮ੍ਰਿਤ ਮਹਿਲਾ ਤੋਂ ਮਿਲੀ ਬੱਚੇਦਾਨੀ ਨਾਲ ਬੱਚੇ ਦਾ ਜਨਮ ਹੋਇਆ ਹੈ।

ਇਸ ਤੋਂ ਪਹਿਲਾਂ ਵੀ ਮ੍ਰਿਤ ਮਹਿਲਾ ਦੀ ਬੱਚੇਦਾਨੀ ਟਰਾਂਸਪਲਾਂਟ ਦੁਆਰਾਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਵਿੱਚ ਸਫਲਤਾ ਨਹੀਂ ਮਿਲ ਸਕੀ ਸੀ।
Dead donor womb transplant
ਇੱਕ ਅੰਗਰੇਜ਼ੀ ਵੈਬਸਾਈਟ ਦੇ ਮੁਤਾਬਕ ਰਿਸਰਚ ਦੀ ਅਗਵਾਈ ਸਾਓ ਪਾਓਲੋ ਯੂਨੀਵਰਸਿਟੀ ਦੀ ਡਾਕਟਰ ਡੈਨੀ ਇਜੇਨਬਰਗ ਨੇ ਦੱਸਿਆ ਕਿ ਮ੍ਰਿਤ ਮਹਿਲਾ ਦੀ ਬੱਚੇਦਾਨੀ ਦਾ ਟਰਾਂਸਪਲਾਂਟ ਸਤੰਬਰ 2016 ਵਿੱਚ ਕੀਤਾ ਗਿਆ ਸੀ।

ਜਿਸ ਮਹਿਲਾ ਦੇ ਸਰੀਰ ਵਿੱਚ ਇਹ ਬੱਚੇਦਾਨੀ ਟਰਾਂਸਪਲਾਂਟ ਕਰ ਲਗਾਈ ਗਈ ਸੀ ਉਸ ਵੇਲੇ ਉਸਦੀ ਉਮਰ 32 ਸਾਲ ਸੀ। ਇਹ ਮਹਿਲਾ ਅਨੋਖੇ ਸਿੰਡਰੋਮ ਦੀ ਵਜ੍ਹਾ ਨਾਲ ਬਿਨਾਂ ਬੱਚੇਦਾਨੀ ਦੇ ਪੈਦਾ ਹੋਈ ਸੀ।

Dead donor womb transplant

ਉਨ੍ਹਾਂਨੇ ਕਿਹਾ ਕਿ ਡੋਨਰ (ਮ੍ਰਿਤ ਮਹਿਲਾ) ਦੀ ਬੱਚੇਦਾਨੀ ਨੂੰ ਔਰਤ ਦੀ ਨਾੜੀਆਂ ਨਾਲ ਜੋੜਿਆ ਗਿਆ ਅਤੇ ਆਰਟਰੀਜ਼, ਲਿਗਾਮੇਂਟਸ ਅਤੇ ਵਜਾਈਨਲ ਕੈਂਲ ਨੂੰ ਲਿੰਕ ਕੀਤਾ ਗਿਆ। ਬੱਚੇਦਾਨੀ ਦਾਨ ਦੇਣ ਵਾਲੀ ਮਹਿਲਾ ਦੀ ਜਦੋਂ ਮੌਤ ਹੋਈ ਉਸ ਵੇਲੇ ਉਸਦੀ ਉਮਰ 45 ਸਾਲ ਸੀ। ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਅਤੇ ਉਸਦੇ ਤਿੰਨ ਬੱਚੇ ਸਨ।

Dead donor womb transplant

ਤੁਰਕੀ ਅਤੇ ਅਮਰੀਕਾ ਵਿੱਚ ਮ੍ਰਿਤ ਡੋਨਰ ਦੀ ਵਰਤੋਂ ਕਰਨ ਦੀਆਂ ਪਿਛਲੀਆਂ 10 ਕੋਸ਼ਿਸ਼ਾਂ ਅਸਫਲ ਰਹੀਆਂ। ਉਨ੍ਹਾਂਨੇ ਕਿਹਾ ਕਿ ਮਹਿਲਾ ਦੀ ਜ਼ਿੰਦਗੀ ਵਿੱਚ ਇਹ ਸਭ ਤੋਂ ਅਹਿਮ ਚੀਜ ਸੀ।

ਪਿਛਲੇ ਸਾਲ ਹੋਇਆ ਬੱਚੀ ਦਾ ਜਨਮ
ਬੱਚੀ ਦਾ ਜਨਮ ਪਿਛਲੇ ਸਾਲ ਦਸੰਬਰ ਵਿੱਚ ਹੋਇਆ ਸੀ। ਡਾਕਟਰਾਂ ਦੇ ਅਨੁਸਾਰ ਟਰਾਂਸਪਲਾਂਟ ਕਰਨ ਦੇ ਪੰਜ ਮਹੀਨੇ ਬਾਅਦ ਹੀ ਮਹਿਲਾ ਦੇ ਸਾਰੇ ਟੈਸਟ ਨਾਰਮਲ ਆ ਰਹੇ ਸਨ।

ਉਨ੍ਹਾਂ ਦਾ ਅਲਟਰਾਸਾਉਂਡ ਨਾਰਮਲ ਸੀ ਅਤੇ ਉਨ੍ਹਾਂ ਨੂੰ ਮਹਾਂਵਾਰੀ ਵੀ ਸਮੇਂ ‘ਤੇ ਹੋ ਰਹੀ ਸੀ। ਇਸ ਤੋਂ ਬਾਅਦ ਮਹਿਲਾ ਦੇ ਪਹਿਲਾਂ ਤੋਂ ਫਰੀਜ ਕੀਤੇ ਹੋਏ ਐਗਸ ਨੂੰ ਟਰਾਂਸਪਲਾਂਟ ਦੇ ਸੱਤ ਮਹੀਨੇ ਬਾਅਦ ਇੰਪਲਾਂਟ ਕੀਤਾ ਗਿਆ ਅਤੇ 10 ਦਿਨ ਬਾਅਦ ਉਨ੍ਹਾਂ ਦੀ ਪ੍ਰੈਗਨੈਂਸੀ ਕੰਫਰਮ ਹੋ ਗਈ।

Dead donor womb transplant

Dead donor womb transplant

ਡੋਨਰ ਤੋਂ ਪ੍ਰਾਪਤ ਬੱਚੇਦਾਨੀ ਦੁਆਰਾ ਬੱਚੇ ਦਾ ਸਫਲਤਾਪੂਰਵਕ ਜਨਮ ਕਰਵਾਉਣ ਦੀ ਪਹਿਲੀ ਸਫਲਤਾ 2014 ‘ਚ ਸਵੀਡਨ ਵਿੱਚ ਮਿਲੀ ਸੀ। ਇਸ ਤੋਂ ਬਾਅਦ 10 ਹੋਰ ਬੱਚਿਆਂ ਦਾ ਇਸ ਤਰ੍ਹਾਂ ਜਨਮ ਹੋਇਆ ਹੈ।

ਹਾਲਾਂਕਿ ਸੰਭਾਵੀ ਜੀਵਤ ਡੋਨਰ ਦੀ ਤੁਲਣਾ ਵਿੱਚ ਟਰਾਂਸਪਲਾਂਟੇਸ਼ਨ ਦੀ ਚਾਹ ਰੱਖਣ ਵਾਲੀ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਡਾਕਟਰ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕੀ ਕਿਸੇ ਮ੍ਰਿਤ ਮਹਿਲਾ ਦੀ ਬੱਚੇਦਾਨੀ ਦੀ ਵਰਤੋਂ ਕਰਕੇ ਇਸ ਪ੍ਰਕਿਰਿਆ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ।

Facebook Comments
Facebook Comment