• 2:30 pm
Go Back
danish zehen died

ਮਸ਼ਹੂਰ ਯੂਟਿਊਬਰ ਅਤੇ ਐਮਟੀਵੀ ਦੇ ਸ਼ੋਅ Ace of Space ਦੇ ਕੰਟੈਸਟੈਟ ਰਹੇ ਦਾਨਿਸ਼ ਜ਼ਹਿਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਰਿਪੋਰਟਸ ਮੁਤਾਬ‍ਿਕ ਦਾਨਿਸ਼ ਵੀਰਵਾਰ ਸਵੇਰੇ ਇੱਕ ਵਿਆਹ ਤੋਂ ਪਰਤ ਰਹੇ ਸਨ, ਉਦੋਂ ਉਨ੍ਹਾਂ ਦੀ ਕਾਰ ਦੁਰਘਟਨਾਗ੍ਰਸਤ ਹੋ ਗਈ। ਜਿਸ ਵਿੱਚ ਦਾਨਿਸ਼ ਦੀ ਮੌਤ ਹੋ ਗਈ, ਇਹ ਦੁਰਘਟਨਾ ਮੁੰਬਈ ਦੇ ਵਾਸ਼ੀ ਵਿੱਚ ਹੋਈ।
danish zehen died
ਦੱਸ ਦਈਏ ਕਿ ਦਾਨਿਸ਼ ਦੀ ਉਮਰ 21 ਸਾਲ ਸੀ ਤੇ ਉਹ ਇੱਕ ਮਿਡਲ ਕਲਾਸ ਫੈਮਲੀ ਤੋਂ ਹੈ। ਦਾਨਿਸ਼ ਆਪਣੇ ਯੂਟਿਊਬ ਵੀਡੀਓਜ ਅਤੇ ਬਲਾਗਸ ਦੀ ਵਜ੍ਹਾ ਤੋਂ ਫੇਮਸ ਸਨ। ਹਾਲ ਹੀ ਵਿੱਚ ਉਨ੍ਹਾਂ ਨੂੰ ਐਮਟੀਵੀ ਦੇ ਸ਼ੋਅ Ace of Space ਵਿੱਚ ਦੇਖਿਆ ਗਿਆ ਸੀ।
danish zehen died
ਦਾਨਿਸ਼ ਜ਼ਹਿਨ ਯੂਟਿਊਬ ਤੋਂ ਇਲਾਵਾ ਸੋਸ਼ਲ ਮੀਡ‍ੀਆ ਪਲੇਟਫਾਰਮ ‘ਤੇ ਬਹੁਤ ਐਕਟਿਵ ਰਹਿੰਦੇ ਹਨ। ਦਾਨਿਸ਼ ਦੀ ਮੌਤ ਨਾਲ ਉਨ੍ਹਾਂ ਦੇ ਫੈਂਨਜ਼ ਸਦਮੇ ਵਿੱਚ ਹਨ ਤੇ ਸੋਸ਼ਲ ਮੀਡ‍ੀਆ ਉੱਤੇ ਉਨ੍ਹਾਂ ਦੀ ਮੌਤ ਉੱਤੇ ਫੈਂਸ ਸੋਗ ਜਤਾ ਰਹੇ ਹਨ, ਫੈਂਨਜ਼ ਟਵਿਟਰ ‘ਤੇ ਦਾਨ‍ਿਸ਼ ਨੂੰ ਸ਼ਰਧਾਂਜਲੀ ਦੇ ਰਹੇ ਹਨ।

danish zehen died

ਦਾਨਿਸ਼ ਦੇ ਦਿਹਾਂਤ ਤੋਂ ਦੁਖੀ ਹੋਏ ਵਿਕਾਸ ਗੁਪਤਾ
ਦਾਨਿਸ਼ ਲਾਇਫ ਸਟਾਇਲ ਬਲਾਗਰ ਵੀ ਹਨ ਉਨ੍ਹਾਂ ਦੇ Instgram ਪੇਜ ਉੱਤੇ ਕਰੀਬ 855 ਹਜ਼ਾਰ ਫਾਲੋਅਰ ਵੀ ਹਨ। ਸਾਬਕਾ ਬਿਗ ਬਾਸ ਕੰਟੈਸਟੈਂਟ ਵਿਕਾਸ ਗੁਪਤਾ ਉਨ੍ਹਾਂ ਦੇ ਦਿਹਾਂਤ ਤੋਂ ਕਾਫ਼ੀ ਦੁਖੀ ਹਨ। ਇੱਕ ਸੋਸ਼ਲ ਪੋਸਟ ਵਿੱਚ ਦਾਨਿਸ਼ ਦੀ ਫੋਟੋ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਦਾਨਿਸ਼ ਤੂੰ ਹਮੇਸ਼ਾ ਜ਼ਹਿਨ ਵਿੱਚ ਰਹੇਗਾ ਮੈਂ ਦੂਜੇ ਹਾਉਸਗੈਸਟਸ ਨੂੰ ਕਿਵੇਂ ਦੱਸਾਂ ਕਿ ਤੂੰ ਹੁਣ ਵਾਪਸ ਨਹੀਂ ਆ ਰਿਹਾ ।

ਦਾਨ‍ਿਸ਼ ਦਾ ਹੇਅਰ ਸਟਾਇਲ ਹੋਇਆ ਸੀ ਵਾਇਰਲ
ਦੱਸ ਦਈਏ ਕਿ ਦਾਨਿਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਾਲੀਵੁਡ ਦੇ ਮਸ਼ਹੂਰ ਸ‍ਿੰਗਰ ਜਸਟਿਨ ਬੀਬਰ ਦੀ ਤਰ੍ਹਾਂ ਹੇਅਰਸਟਾਇਲ ਤੋਂ ਕੀਤੀ ਸੀ। ਦਾਨਿਸ਼ ਦੇ ਫੈਂਨਜ਼ ਉਨ੍ਹਾਂ ਦੇ ਹੇਅਰਸਟਾਇਲ ਨੂੰ ਬੇਹੱਦ ਪਸੰਦ ਕਰਦੇ ਹਨ।

Facebook Comments
Facebook Comment