• 6:09 pm
Go Back

ਵਿਧਾਇਕ ਪਿਰਮਲ ਸਿੰਘ ਧੌਲਾ ਨੇ ਪੁਲਿਸ ਦਿੱਤੀ ਧਮਕੀ, ਝੂਠਾ ਪਰਚਾ ਵਾਪਸ ਲਓ, ਨਹੀਂ ਤਾਂ ਸੜਕਾਂ ਤੇ ਉਤਰਾਂਗੇ

ਬਰਨਾਲਾ : ਬਰਨਾਲਾ ਦੇ ਹਲਕਾ ਮਹਿਲ ਕਲਾਂ ਵਿੱਚ ਕੁਝ ਨੌਜਵਾਨਾਂ ਵੱਲੋਂ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸੰਸਕਾਰ ਤੋਂ ਵਾਪਸ ਜਾ ਰਹੇ ਸੰਸਦ ਮੈਂਬਰ ਭਗਵੰਤ ਮਾਨ ਦਾ ਵਿਰੋਧ ਕਰਨ ਦੇ ਮਾਮਲੇ ‘ਚ ਹੁਣ ਪੁਲੀਸ ਵੱਲੋਂ ਇਕ ਨੌਜਵਾਨ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੂੰ ਹੁਣ ਬਰਨਾਲਾ ਜੇਲ ਵਿੱਚ ਭੇਜ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਅੱਜ ਖਹਿਰਾ ਧੜੇ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਫੜੇ ਗਏ ਨੌਜਵਾਨ ਦੇ ਹੱਕ ਵਿਚ ਆਣ ਖਲੋਤੇ ਨੇ । ਵਿਧਾਇਕ ਵੱਲੋਂ ਇਸ ਬਾਬਤ ਐਸ ਐਸ ਪੀ ਬਰਨਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ।
ਪਿਰਮਲ ਧੌਲਾ ਨੇ ਇਸ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆ ਕੀਤੀ ਹੈ ਉਹਨਾਂ ਮਾਨ ਉਪਰ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਹਨਾਂ ਨੌਵਜਾਨਾਂ ਉੱਪਰ ਕਰਵਾਏ ਗਏ ਇਸ ਝੂਠੇ ਪਰਚੇ ਨੂੰ ਜਦਲ ਵਾਪਸ ਲਿਆ ਜਾਵੇ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾ ਉਹ ਸੰਘਰਸ਼ ਕਰਨਗੇ। ਇਸ ਪੂਰੇ ਮਾਮਲੇ ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਭਗਵੰਤ ਮਾਨ ਦੇ ਸਕਿਊਰਟੀ ਗਾਰਡ ਦੇ ਬਿਆਨਾ ਦੇ ਅਧਾਰ ਤੇ ਪੰਜ ਵਿਅਕਤੀਆਂ ਉਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚੋਂ ਇਕ ਨੌਜਵਾਨ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਦੇ ਅਧਾਰ ਤੇ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Facebook Comments
Facebook Comment