• 6:46 am
Go Back

ਲੁਧਿਆਣਾ : ਦੁਸ਼ਹਿਰੇ ਮੌਕੇ ਅੰਮ੍ਰਿਤਸਰ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਨੂੰ ਅਜੇ ਕੁਝ ਦਿਨ ਹੀ ਹੋਏ ਸੀ ਕਿ ਹੁਣ ਕਾਂਗਰਸੀਆਂ ਵੱਲੋਂ ਰੇਲਵੇ ਲਾਈਨਾਂ ਨਜ਼ਦੀਕ ਇਕ ਹੋਰ ਪ੍ਰੋਗਰਾਮ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਲੁਧਿਆਣਾ – ਧੂਰੀ ਰੇਲਵੇ ਲਾਇਨ ਦਾ ਹੈ, ਜਿਥੇ ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ. ਆਈ ਵੱਲੋਂ ਇੱਕ ਪ੍ਰੋਗਰਾਮ ਲੁਧਿਆਣਾ – ਕਰਵਾਇਆ ਗਿਆ। ਇਹ ਪ੍ਰੋਗਰਾਮ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ ਦੀ ਮੌਜੂਦਗੀ ਵਿੱਚ ਹੋਇਆ, ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰੇਲਵੇ ਲਾਇਨ ਉੱਤੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਤੇ ਰੇਲ ਉਥੋ ਲੰਘ ਰਹੀ ਹੈ।
ਉਦਰ ਜਦੋਂ ਇਸ ਪ੍ਰੋਗਰਾਮ ਬਾਰੇ ਵਿਰੋਧੀ ਪਾਰਟੀਆਂ ਨੂੰ ਪਤਾ ਲੱਗਾ ਤਾਂ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ‘ਤੇ ਖੂਬ ਨਿਸ਼ਾਨੇ ਸਾਧੇ ਗਏ। ਆਗੂਆਂ ਨੇ ਕਾਂਗਰਸ ਦੇ ਨਾਲ- ਨਾਲ ਲੋਕਲ ਪ੍ਰਸ਼ਾਸ਼ਨ ‘ਤੇ ਲੋਕਾਂ ਦੀ ਜਾਨਾਂ ਨੂੰ ਖਤਰੇ ‘ਚ ਪਾਉਂਣ ਦੇ ਇਲਜਾਮ ਲਗਾਏ ਹਨ। ਉਧਰ ਜਦੋ ਇਸ ਮਾਮਲੇ ਬਾਰੇ ਜੀ.ਆਰ.ਪੀ. ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਆਪਣਾ ਪੱਲਾ ਝਾੜਦੇ ਹੋਏ ਰੇਲਵੇ ਦੀ ਜਗ੍ਹਾ ਤੋਂ ਬਾਹਰ ਸਮਾਗਮ ਕਰਵਾਉਣ ਦੀ ਗੱਲ ਆਖੀ। ਗਨੀਮਤ ਰਹੇ ਕਿ ਇਸ ਸਮਾਗਮ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਹੁਣ ਇਸ ਤਰ੍ਹਾਂ ਕਾਂਗਰਸੀਆਂ ਵੱਲੋਂ ਰੇਲਵੇ ਲਾਈਨਾਂ ਨਜ਼ਦੀਕ ਕਰਵਾਏ ਗਏ ਇਸ ਸਮਾਗਮ ਨਾਲ ਇਕ ਵਾਰ ਫਿਰ ਕਾਂਗਰਸ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਚੁੱਕੀ ਹੈ।

Facebook Comments
Facebook Comment