ਕੀ ਤੁਸੀ ਜਾਣਦੇ ਹੋ ਕੌਫੀ ‘ਚ ਛੁਪਿਆ ਸੁੰਦਰਤਾ ਦਾ ਰਾਜ਼

Prabhjot Kaur
2 Min Read

ਕੌਫੀ ਦਾ ਆਨੰਦ ਹਰ ਕੋਈ ਲੈਂਦਾ ਹੈ ਦਿਨ ਭਰ ਦੀ ਥਕਾਵਟ ਨੂੰ ਚੁਟਕੀ ਨਾਲ ਦੂਰ ਕਰਨ ਵਾਲੀ ਕੌਫੀ ਦਾ ਇੱਕ ਚੱਮਚ ਤੁਹਾਡਾ ਪੂਰਾ ਦਿਨ ਬਣਾ ਸਕਦਾ ਹੈ ਤਾਂ ਸੋਚੋ ਇਸ ਦੇ ਚਿਹਰੇ ਅਤੇ ਵਾਲਾਂ ਨੂੰ ਲਾਉਣ ਨਾਲ ਕੀ ਹੋ ਸਕਦਾ ਹੈ? ਜਿੱਥੇ ਇੱਕ ਪਾਸੇ ਕੌਫੀ ‘ਚ ਮੌਜੂਦ ਤੱਤ ਸਰੀਰ ਨੂੰ ਊਰਜਾ ਦਾ ਸੰਚਾਰ ਕਰਦੇ ਹਨ ਉਥੇ ਹੀ ਦੂਜੇ ਪਾਸੇ ਇਸ ਦੀ ਵਰਤੋਂ ਨਾਲ ਚਮੜੀ ਅਤੇ ਵਾਲਾਂ ‘ਚ ਚਮਕ ਆਉਂਦੀ ਹੈ। ਕੌਫੀ ਨੂੰ ਤੁਸੀਂ ਆਪਣੇ ਸੁੰਦਰਤਾ ਦੇ ਪਿਟਾਰੇ ‘ਚ ਸ਼ਾਮਲ ਕਰ ਹਰ ਦਿਨ ਆਪਣੇ ਰੰਗ ਰੂਪ ਨੂੰ ਇੰਝ ਨਿਖਾਰ ਸਕਦੇ ਹੋ
Coffee Benefits for Skin
ਕੌਫੀ ਸਕਰਬ:
ਕੌਫੀ ਖੁਸ਼ਕ ਚਮੜੀ ਲਈ ਬਹੁਤ ਲਾਭਦਾਇਕ ਹੁੰਦੀ ਹੈ ਕੌਫੀ ‘ਚ ਮੌਜੂਦ ਐਂਟੀ ਏਜਿੰਗ ਗੁਣ ਚਮੜੀ ‘ਤੇ ਜਲਦੀ ਝਲਕਣ ਵਾਲੇ ਬੁਢਾਪੇ ਨੂੰ ਘੱਟ ਕਰਦੇ ਹਨ। ਜੇ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ ਦੀ ਵਰਤੋਂ ਫੇਸ ਸਕਰਬ ਦੇ ਤੌਰ ‘ਤੇ ਕਰੋ। ਕੌਫੀ ‘ਚ ਥੋੜ੍ਹੀ ਜਿਹੀ ਖਸਖਸ ਪਾ ਕੇ ਪੇਸਟ ਬਣਾ ਲਓ ਤੇ ਇਸ ਨਾਲ ਆਪਣੇ ਚਿਹਰੇ ਅਤੇ ਗਰਦਨ ‘ਤੇ ਸਕਰਬ ਕਰ ਲਓ। ਅਜਿਹਾ ਲਗਾਤਾਰ ਕਰ ਨਾਲ ਚਮੜੀ ਨਰਮ ਅਤੇ ਸੁੰਦਰ ਦਿਸੇਗੀ।
Coffee Benefits for Skin
ਫੇਸ ਪੈਕ:
ਕੌਫੀ ਨੂੰ ਮਾਸਕ ਦੇ ਤੌਰ ‘ਤੇ ਵਰਤਣ ਲਈ ਇਸ ਲਈ ਅੱਧਾ ਚਮਚ ਕੌਫੀ, ਇੱਕ ਚਮਚ ਕੋਕੋ ਪਾਊਡਰ, ਇੱਕ ਚਮਚ ਕੈਲੇਮਾਈਨ ਪਾਊਡਰ, ਦੁੱਧ ਤੇ ਦੋ ਤੋਂ ਚਾਰ ਬੂੰਦਾਂ ਸ਼ਹਿਦ ਮਿਲਾ ਕੇ ਚਿਹਰੇ ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸ ਪੈਕ ਨਾਲ ਚਮੜੀ ‘ਚ ਖਚਾਓ ਪੈਦਾ ਹੋ ਜਾਵੇਗਾ ਤੇ ਰੰਗ ਗੋਰਾ ਹੋ ਜਾਵੇਗਾ।
Coffee Benefits for Skin
ਹੇਅਰ ਕੰਡੀਸ਼ਨਰ:
ਵਾਲਾਂ ਵਿੱਚ ਮਹਿੰਦੀ ਲਾਉਣ ਤੋਂ ਪਹਿਲਾਂ ਉਸ ਵਿੱਚ ਥੋੜ੍ਹੀ ਜਿਹੀ ਕੌਫੀ ਮਿਲਾ ਦੇਣ ਨਾਲ ਵਾਲਾਂ ‘ਤੇ ਵਧੀਆ ਰੰਗ ਚੜ੍ਹਦਾ ਹੈ।
Coffee Benefits for Skin
ਬਾਡੀ ਮਸਾਜ:
ਤਾਜ਼ੇ ਪਿਸੇ ਕੌਫੀ ਬੀਂਸ ਨੂੰ ਕੋਕੋ ਬਟਰ ਨਾਲ ਮਿਕਸ ਕਰ ਕੇ ਪੂਰੇ ਸਰੀਰ ‘ਤੇ ਮਸਾਜ ਕਰੋ। ਅਜਿਹਾ ਕਰਨ ਨਾਲ ਚਮੜੀ ਚਮਕਦਾਰ ਨਜ਼ਰ ਆਵੇਗੀ। ਇਹ ਮਿਸ਼ਰਣ ਚਮੜੀ ਨੂੰ ਨਮੀ ਅਤੇ ਪੋਸ਼ਣ ਦੇਣ ਤੋਂ ਇਲਾਵਾ ਝੁਰੜੀਆਂ ਤੋਂ ਵੀ ਬਚਾਉਂਦਾ ਹੈ।
Coffee Benefits for Skin
ਮੈਨੀਕਿਓਰ:
ਕੌਫੀ ਦੀ ਵਰਤੋਂ ਨਾਲ ਹੱਥ ਅਤੇ ਕਾਲੀਆਂ ਕੂਹਣੀਆਂ ਦਾ ਰੰਗ ਹਲਾਕ ਹੋ ਜਾਂਦਾ ਹੈ। ਕੌਫੀ ਬੀਂਸ ਪੀਸ ਕੇ ਦੁੱਧ ਵਿੱਚ ਮਿਲਾਓ ਤੇ ਪ੍ਰਭਾਵਤ ਹਿੱਸੇ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਰਗੜੋ। ਅਜਿਹਾ ਕਰਨ ਨਾਲ ਗੰਦਗੀ ਸਾਫ ਹੋਵੇਗੀ, ਚਮੜੀ ਚਮਕਦਾਰ ਅਤੇ ਕੋਮਲ ਹੋ ਜਾਵੇਗੀ।

Share this Article
Leave a comment