• 5:02 am
Go Back
Chicago hospital shooting

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਬੰਦੂਕਧਾਰੀ ਨੇ ਹਸਪਤਾਲ ‘ਤੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਇਸ ਫਾਇਰਿੰਗ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਹਮਲਾਵਰਾਂ ਸਮੇਤ ਇੱਕ ਪੁਲਿਸ ਅਫਸਰ ਵੀ ਸ਼ਾਮਲ ਹੈ। ਇਸ ਘਟਨਾ ਵਿੱਚ ਇੱਕ ਹਸਪਤਾਲ ਦਾ ਸਟਾਫ ਵੀ ਜਖ਼ਮੀ ਹੋ ਗਿਆ ਹੈ ਘਟਨਾ ਦੱਖਣ ਸ਼ਿਕਾਗੋ ਸ਼ਹਿਰ ਦੇ ਮਰਸੀ ਹਸਪਤਾਲ ਦੀ ਹੈ। ਇਸ ਘਟਨਾ ਦੇ ਸਮੇਂ ਹਸਪਤਾਲ ‘ਚ ਕਾਫ਼ੀ ਡਰ ਦਾ ਮਾਹੌਲ ਸੀ ਤੇ ਹਸਪਤਾਲ ‘ਚ ਹਫੜਾ ਦਫੜੀ ਮੱਚ ਗਈ ।
Chicago hospital shooting
ਇਸ ਘਟਨਾ ਦੀ ਜਾਣਕਾਰੀ ਸ਼ਿਕਾਗੋ ਪੁਲਿਸ ਦੇ ਬੁਲਾਰੇ ਐਂਥਨੀ ਗੁਗਲਿਮੀ ਨੇ ਟਵੀਟ ਕਰ ਦਿੱਤੀ ਉਨ੍ਹਾਂ ਨੇ ਲਿਖਿਆ ਕਿ ਮਿਸ਼ਿਗਨ ‘ਚ ਤੇ ਮਰਸੀ ਹਸਪਤਾਲ ਦੇ ਨੇੜੇ ਇਹ ਗੋਲੀਬਾਰੀ ਹੋਈ ਹੈ ਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਇਲਾਕੇ ‘ਚ ਨਾ ਜਾਂ ਦੀ ਅਪੀਲ ਕੀਤੀ ਹੈ।ਗੋਲੀਬਾਰੀ ਤੋਂ ਬਾਅਦ ਇਸ ਇਲਾਕੇ ਵਿੱਚ ਭਾਰੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।

 

Facebook Comments
Facebook Comment