• 6:10 am
Go Back

ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਸਤੀਫ਼ੇ ਦੀ ਪੇਸ਼ਕਸ਼ ਕਰਕੇ ਕਸੂਤੇ ਫਸ ਗਏ ਹਨ। ਟਕਸਾਲੀਆਂ ਨੇ ਤਾਂ ਨਾਲ ਦੀ ਨਾਲ ਸੁਖਬੀਰ ਬਾਦਲ ਦੇ ਬਿਆਨ ਦਾ ਸਵਾਗਤ ਕਰ ਦਿੱਤਾ ਸੀ ਪਰ ਹੁਣ ਬਾਦਲ ਪਰਿਵਾਰ ਦਾ ਸਾਥ ਦੇ ਰਹੇ ਸੀਨੀਅਰ ਅਕਾਲੀ ਲੀਡਰ ਸੁਖਬੀਰ ਬਾਦਲ ਦੀ ਢਾਲ ਬਣ ਕੇ ਖੜ੍ਹੇ ਹੋ ਗਏ ਹਨ। ਜਿਥੇ ਡਾ. ਦਲਜੀਤ ਸਿੰਘ ਚੀਮਾ, ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਰੀੜ ਦੀ ਹੱਡੀ ਕਹਿ ਗਏ। ਉਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੁਝ ਇਸ ਤਰੀਕੇ ਨਾਲ ਅਸਤੀਫ਼ੇ ਵਾਲੇ ਬਿਆਨ ਦਾ ਬਚਾਅ ਕੀਤਾ।

ਹੋਰ ਤਾਂ ਹੋਰ ਚੰਦੂਮਾਜਰਾ ਨੇ ਨਵਜੋਤ ਸਿੱਧੂ ਨੂੰ ਡਰਾਮੇਬਾਜ਼ ਕਰਾਰ ਦਿੰਦਿਆਂ ਆਖਿਆ ਕਿ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਪੇਸ਼ਕਸ਼ ਪੱਤਰਕਾਰਾਂ ਨੇ ਥੋਪੀ ਹੈ। ਸਾਫ਼ ਲਫ਼ਜ਼ਾਂ ਵਿੱਚ ਹੁਣ ਬਾਦਲ ਪਰਿਵਾਰ ਦੇ ਹਮਾਇਤੀ ਉਹਨਾਂ ਦੇ ਅਸਤੀਫ਼ੇ ਦੀ ਖ਼ਬਰ ‘ਤੇ ਮਿੱਟੀ ਪਾਉਣ ਦੀ ਕਾਰਵਾਈ ਕਰ ਰਹੇ ਹਨ। ਜਦਕਿ ਟਕਸਾਲੀਆਂ ਨੇ ਅਸਤੀਫ਼ੇ ਦੀ ਪੇਸ਼ਕਸ਼ ਦਾ ਸਵਾਗਤ ਕਰਕੇ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਪਰ ਬਚਾਅ ‘ਚ ਉਤਰੇ ਅਕਾਲੀ ਲੀਡਰਾਂ ਦੀ ਬਿਆਨਬਾਜ਼ੀ ਤੋਂ ਜ਼ਾਹਰ ਹੈ ਕਿ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦੇਣਗੇ।

Facebook Comments
Facebook Comment