Go Back

ਲੰਬੀ: ਬਾਦਲਾਂ ਦੇ ਨਜ਼ਦੀਕੀ ਮੰਨੇ ਜਾਂਦੇ ਤਜਿੰਦਰ ਸਿੰਘ ਮਿੱਡੂਖੇੜਾ ਖਿਲਾਫ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹਾ ਪਰਿਸ਼ਦ ਕਿੱਲਿਆਂਵਾਲੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਤਜਿੰਦਰ ਸਿੰਘ ਮਿੱਡੂਖੇੜਾ ‘ਤੇ ਪੰਜਾਬ ਪੁਲਿਸ ਦੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿੱਡੂਖੇੜਾ ਤੇ ਦੋਸ਼ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਸਰਕਾਰੀ ਡਿਊਟੀ ‘ਚ ਵਿਘਨ ਪਾਇਆ, ਮੁਲਾਜ਼ਮ ਦਾ ਮੋਬਾਈਲ ਖੋਹਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਿੱਡੂਖੇੜਾ ਖਿਲਾਫ ਮਾਮਲਾ ਦਰਜ ਹੋਣ ਕਾਰਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ ਹੋਰ 60-70 ਅਪਣਛਾਤੇ ਵਿਅਕਤੀ ਵੀ ਕਾਨੂੰਨੀ ਸ਼ਿਕੰਜੇ ਚ ਫਸਦੇ ਨਜ਼ਰ ਆ ਰਹੇ ਨੇ, ਪੁਲਿਸ ਨੇ ਇਹ ਪਰਚਾ ਡਿਪਟੀ ਮੁਕਤਸਰ ਜ਼ਿਲ੍ਹਾ ਅਟਾਰਨੀ ਦੀ ਸਲਾਹ ਮਗਰੋਂ ਦਰਜ ਕੀਤਾ ਹੈ।

ਦੱਸ ਦਈਏ ਕਿ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਲੰਬੀ ਦੇ ਕਸਬੇ ਮੰਡੀ ਕਿੱਲਿਆਂਵਾਲੀ ਚ ਬੂਥ ਨੰਬਰ-48 ਤੇ ਤਾਇਨਾਤ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਚੋਣ ਅਬਜ਼ਰਵਰ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ। ਜਿਸ ‘ਚ ਉਹਨਾਂ ਦੋਸ਼ ਲਾਇਆ ਸੀ ਕਿ 19 ਸਤੰਬਰ ਦੀ ਸਵੇਰ ਕਰੀਬ 11 ਵਜੇ ਅਚਾਨਕ 60-70 ਆਦਮੀ ਬੂਥ ਨੰਬਰ 48 ਤੇ ਆਏ ਜਿਨ੍ਹਾਂ ਚ ਤਜਿੰਦਰ ਸਿੰਘ ਮਿੱਡੂਖੇੜਾ, ਰਾਜਨ ਅਤੇ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ। ਜਿਸ ਤੋਂ ਬਾਅਦ ਚੋਣ ਅਬਜ਼ਰਵਰ ਨੇ ਇਹ ਸ਼ਿਕਾਇਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ, ਜਿਨ੍ਹਾਂ ਨੇ ਸ਼ਿਕਾਇਤ ਕਾਰਵਾਈ ਲਈ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੂੰ ਭੇਜ ਦਿੱਤੀ।

ਦੂਜੇ ਪਾਸੇ ਅਕਾਲੀ ਉਮੀਦਵਾਰ ਤਜਿੰਦਰ ਸਿੰਘ ਮਿੱਡੂਖੇੜਾ ਨੇ ਆਪਣੇ ਉਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਿੱਡੂਖੇੜਾ ਮੁਤਾਬਕ ਜ਼ਿਲ੍ਹਾ ਪਰਿਸ਼ਦ ਚੋਣਾਂ ਮੌਕੇ ਪੁਲਸ ਦੀ ਮਿਲੀਭੁਗਤ ਨਾਲ ਕਾਂਗਰਸੀਆਂ ਨੇ ਬੂਥਾਂ ਤੇ ਕਬਜ਼ੇ ਕੀਤੇ ਸਨ। ਜਿਸ ਨੂੰ ਰੋਕਣ ਸੰਬੰਧੀ ਉਹ ਚੋਣ ਅਬਜ਼ਰਵਰ ਦੀ ਹਾਜ਼ਰੀ ਚ ਬੂਥਾਂ ਤੇ ਗਏ ਸਨ, ਮਿੱਡੂਖੇੜਾ ਨੇ ਪੁਲਸ ਮੁਲਾਜ਼ਮ ਕੋਲੋਂ ਮੋਬਾਈਲ ਖੋਹਣ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ।

Facebook Comments
Facebook Comment