• 11:12 am
Go Back
car goes airborne

ਬਾਰਦੇਜੋਵ: ਸਲੋਵਾਕੀਆ ‘ਚ ਹਾਲ ਹੀ ‘ਚ ਹੋਏ ਇੱਕ ਖਤਰਨਾਕ ਸੜ੍ਹਕ ਹਾਦਸੇ ਵਿੱਚ ਬਿਲਕੁੱਲ ਫਿਲਮੀ ਨਜ਼ਾਰਾ ਦੀਖਿਆ। ਜਦੋਂ ਦੇਰ ਰਾਤ ਦੇ ਸਮੇਂ ਸੜ੍ਹਕ ਤੋਂ ਜਾ ਰਹੇ ਡਰਾਈਵਰ ਨੂੰ ਨੀਂਦ ਦੀ ਝਪਕੀ ਆਈ ਅਤੇ ਉਸਦੀ ਕਾਰ ਕਰੀਬ 23 ਫੀਟ ਉੱਚੀ ਹਵਾ ‘ਚ ਉੱਡ ਕੇ ਸੁਰੰਗ ਦੀ ਛੱਤ ਨਾਲ ਜਾ ਵੱਜੀ ਤੇ ਫਿਰ ਸੜ੍ਹਕ ‘ਤੇ ਆ ਡਿੱਗੀ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਹਾਦਸੇ ਤੋਂ ਬਾਅਦ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ, ਉਥੇ ਹੀ ਡਰਾਈਵਰ ਨੂੰ ਕੁੱਝ ਵੀ ਨਹੀਂ ਹੋਇਆ। ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਡਰਾਈਵਰ ਨੇ ਬਿਲਕੁੱਲ ਵੀ ਸ਼ਰਾਬ ਨਹੀਂ ਪੀਤੀ ਹੋਈ ਸੀ।


ਕਾਰ ਵਿੱਚ ਇਕੱਲਾ ਸੀ ਵਿਅਕਤੀ
– ਖਤਰਨਾਕ ਹਾਦਸੇ ਦੀ ਇਹ ਘਟਨਾ ਬਾਰਦੇਜੋਵ ਸ਼ਹਿਰ ‘ਚ ਰਾਤ ਲਗਭਗ 4 ਵਜੇ ਹੋਈ। ਸੁਰੰਗਵੱਲ ਜਾ ਰਹੀ ਇੱਕ ਤੇਜ ਰਫਤਾਰ BMW ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਅਤੇ ਸਿਰ ਸਟੇਅਰਿੰਗ ਵਹੀਲ ਨਾਲ ਜਾ ਵੱਜਿਆ। ਇਸ ਵਿੱਚ ਕਾਰ ਸੜ੍ਹਕ ਦੇ ਕਿਨਾਰੇ ‘ਤੇ ਪਏ ਪੱਥਰ ਦੀ ਵਜ੍ਹਾ ਨਾਲ ਉੱਡ ਕੇ ਸੁਰੰਗ ਦੀ ਛੱਤ ‘ਤੇ ਜਾ ਵੱਜੀ।

– ਹਾਦਸੇ ਦੀ ਵਜ੍ਹਾ ਨਾਲ ਕਾਰ ਲਗਭਗ 23 ਫੁੱਟ ਤੱਕ ਹਵਾ ਵਿੱਚ ਉੱਡ ਗਈ ਅਤੇ ਫਿਰ ਦੋ ਵਾਰ ਹਵਾ ਵਿੱਚ ਪਲਟੀਆਂ ਖਾਂਦੇ ਹੋਏ ਸੜ੍ਹਕ ‘ਤੇ ਆ ਡਿੱਗੀ। ਹਾਦਸੇ ਤੋਂ ਬਾਅਦ ਕਾਰ ਜਿੱਥੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ, ਉਥੇ ਹੀ ਕਰ ‘ਚ ਬੈਠੇ ਡਰਾਈਵਰ ਨੂੰ ਕੁੱਝ ਨਹੀਂ ਹੋਇਆ।

– ਇਸ ਕਾਰ ਨੂੰ 44 ਸਾਲ ਦਾ ਇੱਕ ਵਿਅਕਤੀ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਉਸ ਨੂੰ ਸਿਰਫ ਛੋਟੀਆਂ ਮੋਟੀਆਂ ਸੱਟਾਂ ਹੀ ਆਈਆਂ ਸਨ। ਹਾਦਸੇ ਤੋਂ ਬਾਅਦ ਪਹੁੰਚੀ ਪੁਲਿਸ ਨੇ ਉਸਦਾ ਅਲਕੋਹਲ ਟੈਸਟ ਵੀ ਕੀਤਾ, ਜੋ ਨੇਗੇਟਿਵ ਨਿਕਲਿਆ। ਪੁਲਿਸ ਦੇ ਮੁਤਾਬਕ ਕਾਰ ਵਿੱਚ ਉਹ ਇਕੱਲਾ ਹੀ ਸੀ।

– ਹਾਦਸੇ ਦਾ ਜੋ CCTV ਫੁਟੇਜ ਸਾਹਮਣੇ ਆਇਆ ਹੈ , ਉਸ ਵਿੱਚ ਕਾਰ ਸੁਰੰਗ ਦੀ ਦੀਵਾਰ ਨਾਲ ਟਕਰਾ ਕੇ ਹੇਠਾਂ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਸੜ੍ਹਕ ‘ਤੇ ਡਿੱਗਣ ਤੋਂ ਬਾਅਦ ਕਾਰ ਨੇ ਦੋ ਵਾਰ ਹਵਾ ਵਿੱਚ ਪਲਟੀਆਂ ਵੀ ਖਾਧੀਆਂ।

Facebook Comments
Facebook Comment