• 4:52 am
Go Back

ਫਤਿਹਗੜ੍ਹ ਸਾਹਿਬ: ਸਰਹਿੰਦ-ਪਟਿਆਲਾ ਰੋਡ ਤੇ ਸਥਿਤ ਪਿੰਡ ਆਦਮਪੁਰ ਨੇੜਿਓ ਲੰਘਦੀ ਭਾਖੜਾ ਨਹਿਰ ਚੋਂ ਗੋਤਾਖੋਰਾਂ ਨੂੰ ਇੱਕ ਸਫੇਦ ਰੰਗ ਦੀ ਗੱਡੀ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਸਫੇਦ ਰੰਗ ਦੀ ਇਸ ਸੈਂਟਰੋ ਕਾਰ ਨੂੰ ਗੋਤਾਖੋਰਾਂ ਨੇ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਨਹਿਰ ‘ਚੋਂ ਬਾਹਰ ਕਢਵਾਇਆ ਕਾਰ ਦਾ ਨੰਬਰ ਦਿੱਲੀ ਦਾ ਹੈ ਅਤੇ ਇਹ ਕਾਰ ਕਿਸੇ ਮਨਜੀਤ ਸਿੰਘ ਦਹਿਆ ਵਾਸੀ ਦਿੱਲੀ ਦੇ ਨਾਮ ਤੇ ਰਜਿਸਟਰ ਹੈ। ਕਾਰ ਨਹਿਰ ਤੇ ਬਣੇ ਪੁਲ ਨਾਲ ਵੱਜ ਕੇ ਪਾਣੀ ਚ ਡਿੱਗੀ ਦੱਸੀ ਜਾ ਰਹੀ ਹੈ ਪਰ ਗੱਡੀ ਵਿੱਚ ਕਿਸੇ ਵੀ ਵਿਅਕਤੀ ਦੀ ਲਾਸ਼ ਜਾਂ ਕੋਈ ਹੋਰ ਸੁਰਾਗ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਮੁੱਢਲੀ ਜਾਣਕਾਰੀ ਦੇ ਅਧਾਰ ‘ਤੇ ਕਾਰ ਮਾਲਕ ਅਤੇ ਗੱਡੀ ਦੇ ਨਹਿਰ ਵਿੱਚ ਡਿੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ।

ਅਸਲ ਵਿੱਚ ਗੋਤਾਖੋਰ ਸੰਕਰ ਭਾਰਦਵਾਜ ਮੁਤਾਬਕ ਗੋਤਾਖੋਰ ਹਮੇਸ਼ਾ ਦੀ ਤਰ੍ਹਾਂ ਸਫਾਈ ਮੁਹਿੰਮ ਤਹਿਤ ਨਹਿਰ ਵਿੱਚੋਂ ਫਾਲਤੂ ਸਮਾਨ ਕੱਢ ਰਹੇ ਸੀ ਕਿ ਅਚਾਨਕ ਨੂੰ ਨਹਿਰ ਵਿੱਚ ਗੱਡੀ ਦੇ ਹੋਣ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸਥਾਨਕ ਥਾਣੇ ਵਿੱਚ ਦਿੱਤੀ ਗਈ। ਪੁਲਿਸ ਇਸ ਮਾਮਲੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੀ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ, ਪਰ ਐਨਾ ਜ਼ਰੂਰ ਹੈ ਕਿ ਹਮੇਸ਼ਾ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਇਨ੍ਹਾਂ ਗੋਤਾਖੋਰਾਂ ਨੇ ਅੱਜ ਫਿਰ ਆਪਣੇ ਮਾਨਵਤਾ ਪ੍ਰੇਮੀ ਹੋਣ ਦਾ ਸਬੂਤ ਦਿੱਤਾ ਹੈ।

Facebook Comments
Facebook Comment