ਕੈਨੇਡਾ ਮੁੜ੍ਹ ਸ਼ੁਰੂ ਕਰਨ ਜਾ ਰਿਹੈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ, ਪੱਕੇ ਤੌਰ ਤੇ ਸੱਦ ਸਕੋਗੇ ਮਾਪੇ

Prabhjot Kaur
2 Min Read

ਕੈਨੇਡਾ ‘ਚ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲਿਬਰਲ ਪਾਰਟੀ ਪ੍ਰਵਾਸੀਆਂ ਨੂੰ ਖੁਸ਼ ਕਰਨ ਲਈ ਨਵੀਂਆਂ-ਨਵੀਂਆਂ ਪਾਲਸੀਆਂ ਸ਼ੁਰੂ ਕਰ ਰਹੀ ਹੈ। ਕੈਨੇਡਾ ਦੀ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ ਜਿਸ ਨਾਲ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੇ ਪਰਵਾਸੀ ਨਾਗਰਿਕਾਂ ਨੂੰ ਛੋਟ ਮਿਲੇਗੀ ਉਹ ਆਪਣੇ ਮਾਂ-ਬਾਪ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਆਪਣੇ ਕੋਲ ਪੱਕੇ ਤੌਰ ‘ਤੇ ਸੱਦ ਸਕਣ।
canada reopen Parents and Grandparents
ਕੈਨੇਡੀਅਨ ਸਰਕਾਰ ਮੁੜ੍ਹ ਤੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜਿਸ ਦੇ ਤਹਿਤ ਤੁਸੀਂ ਪਹਿਲਾਂ ਨਾਲੋਂ ਵੱਧ ਗਿਣਤੀ ‘ਚ ਮਾਪਿਆਂ ਨੂੰ ਵਿਸ਼ੇਸ਼ ਵੀਜ਼ੇ ਮਿਲਣਗੇ ਤੇ ਪੱਕੀ ਨਾਗਰਿਕਤਾ ਵੀ ਮਿਲ ਸਕਦੀ ਹੈ। ਰਫਿਊਜੀ ਅਤੇ ਸਿਟੀਜ਼ਨਸ਼ਿਪ ਦੇ ਸੰਘੀ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ ‘ਚ ਰਹਿ ਰਹੇ ਨਾਗਰਿਕਾਂ ਵਲੋਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਕੈਨੇਡਾ ਸੱਦਣ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਇਸੇ ਮਹੀਨੇ ‘ਚ ਕੀਤਾ ਜਾ ਸਕਦਾ ਹੈ।

- Advertisement -

ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਆਉਣ ‘ਚ ਪਹਿਲਾਂ ਜੋ 7-8 ਸਾਲ ਦਾ ਸਮਾਂ ਲਗਦਾ ਸੀ ਉਸ ਨੂੰ ਘਟਾ ਕੇ 2 ਸਾਲ ਤੱਕ ਲਿਆਂਦਾ ਗਿਆ ਹੈ, ਜੋ ਕਿ ਪ੍ਰਵਾਸੀਆਂ ਲਈ ਬਹੁਤ ਫਾਇਦੇਮੰਦ ਹੈ। ਇਸ ਸਾਲ 20,000 ਮਾਪੇ ਕੈਨੇਡਾ ‘ਚ ਲਿਆਉਣ ਲਈ ਅਰਜ਼ੀਆਂ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਨਿਯਮ ਤਹਿਤ ਸਿਰਫ 5,000 ਅਰਜ਼ੀਆਂ ਹੀ ਲਈਆਂ ਜਾਂਦੀਆਂ ਸਨ ਪਰ ਪਿਛਲੇ ਸਾਲ 17,000 ਅਰਜ਼ੀਆਂ ਲਈਆਂ ਗਈਆਂ। ਇਸ ਸਾਲ ਤਾਂ ਪੂਰੇ 20,000 ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਆਉਣ ਦਾ ਮੌਕਾ ਮਿਲੇਗਾ।
canada reopen Parents and Grandparents

Share this Article
Leave a comment