• 2:27 am
Go Back
canada cricket training camp

ਬਰੈਂਪਟਨ: ਕੈਨੇਡਾ ਵਿੱਚ ਕ੍ਰਿਕਟ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆ ਹਨ। ਇਨ੍ਹਾਂ ਵਿੱਚੋਂ ਹੀ ਇੱਕ ਸੰਸਥਾ ਹੈ ਜੇ.ਐੱਸ.ਕੇ. ਓਰਗਨਾਇਜ਼ੇਸ਼ਨ ਹੈ ਜੋ ਕਿ ਹਰ ਸਾਲ ਕ੍ਰਿਕਟ ਟਰੇਨਿੰਗ ਕੈਂਪ ਦਾ ਆਯੋਜਨ ਕਰਦੀ ਹੈ। ਸੰਸਥਾ ਵਲੋਂ ਇਸ ਸਾਲ ਵੀ ਬਰੈਂਪਟਨ ਦੇ ਸਪੋਰਟਸ ਕੰਪਲੈਕਸ ਵਿੱਚ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ‘ਚ ਵੱਖ-ਵੱਖ ਵਰਗ ਉਮਰ ਦੇ ਖਿਡਾਰੀਆਂ ਨੇ ਇਸ ਕੈਂਪ ਵਿੱਚ ਆਕੇ ਕ੍ਰਿਕਟ ਦੀਆਂ ਬਰੀਕੀਆਂ ਸਿੱਖੀਆਂ। ਖਿਡਾਰੀਆਂ ਵਿੱਚ ਕ੍ਰਿਕਟ ਦੀ ਖੇਡ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਕੈਂਪ ਵਿੱਚ ਖਿਡਾਰੀਆਂ ਨੂੰ ਕ੍ਰਿਕਟ ਦੀ ਖਾਸ ਬਰੀਕੀਆਂ ਅਤੇ ਗੁਰਾਂ ਦੀ ਜਾਣਕਾਰੀ ਦੇਣ ਲਈ ਭਾਰਤ ਦੇ ਮਸ਼ਹੂਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਵੱਧ ਸਫਲ ਕਪਤਾਨ ਰਹੇ ਅਜ਼ਹਰੂਦੀਨ ਖਾਸ ਤੌਰ ਤੇ ਪਹੁੰਚੇ ਹੋਏ ਸਨ। ਉਨ੍ਹਾਂ ਜੇ.ਐਸ.ਕੇ ਆਰਗਨਾਇਜ਼ੇਸ਼ਨ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ।

ਉਨ੍ਹਾਂ ਵਲੋਂ ਕੈਂਪ ਵਿੱਚ ਹਾਜ਼ਰ ਖਿਡਾਰੀਆਂ ਨੂੰ ਕ੍ਰਿਕਟ ਦੀਆਂ ਬਹੁਤ ਸਾਰੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਖਿਡਾਰੀਆਂ ਨੂੰ ਤਿੰਨ ਦਿਨਾਂ ਵਿੱਚ ਕ੍ਰਿਕਟ ਦੀ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ। ਇਸੇ ਨਾਲ ਕ੍ਰਿਕਟ ਵਿੱਚ ਖਿਡਾਰੀਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਗਏ। ਖਿਡਾਰੀਆਂ ਵਿੱਚ ਜੋਸ਼ ਅਤੇ ਆਤਮ ਵਿਸ਼ਵਾਸ਼ ਨੂੰ ਵਧਾਉਣ ਲਈ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਦੇ ਆਖਰੀ ਦਿਨ ਇੱਕ ਸ਼ਾਨਦਾਰ ਗਾਲਾ ਨਾਇਟ ਦਾ ਵੀ ਆਯੋਜਨ ਕੀਤਾ ਗਿਆ। ਗਾਲਾ ਨਾਇਟ ਦਾ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ।

Facebook Comments
Facebook Comment