• 8:41 am
Go Back
canada Arin school firing

ਐਰਿਨ: ਖਬਰ ਕੈਨੇਡਾ ਦੇ ਸ਼ਹਿਰ ਐਰਿਨ ਦੀ ਜਿਥੇ ਇੱਕ ਸਕੂਲ ‘ਚ ਗੋਲੀ ਬਾਰੀ ਹੋਈ ਹੈ। ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਹਿਰ ਦੇ ਇਸ ਸਕੂਲ ਵਿੱਚ ਕੁਝ ਗੋਲੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ਸੀ। ਪੁਲਿਸ ਮੁਤਾਬਕ ਕੁਝ ਲੋਕਾਂ ਨੇ ਵਲੋਂ ਗੋਲੀਆਂ ਦੀ ਅਵਾਜ਼ ਸੁਣੀ। ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਲਿਆ ਹੈ।
canada Arin school firing
ਪੁਲਿਸ ਵਲੋਂ ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ ਅਤੈ ਪੂਰਾ ਮਾਮਲਾ ਭੇਦ ਬਣਿਆ ਹੋਇਆ ਹੈ। ਗੋਲੀਬਾਰੀ ਦੀ ਇਸ ਘਟਨਾ ਵਿੱਚ ਕਿਸੇ ਵਿਦਿਆਰਥੀ ਅਤੇ ਅਧਿਆਪਕ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪਰ ਘਟਨਾ ਨੁੰ ਲੈਕੇ ਵਿਦਿਆਰਥੀਆਂ , ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੱਪਿਆਂ ਵਿੱਚ ਭੈਅ ਦਾ ਮਹੌਲ ਪਾਇਆ ਜਾ ਰਿਹਾ ਹੈ।
canada Arin school firing
ਪੁਲਿਸ ਨੂੰ ਸ਼ੱਕ ਹੈ ਕਿ ਇਸ ਗੋਲੀਬਾਰੀ ਵਿੱਚ ਸਕੂਲ ਦੇ ਕੁਝ ਵਿਦਿਆਰਥੀਆਂ ਦਾ ਹੱਥ ਹੋ ਸਕਦਾ ਹੈ।ਘਟਨਾ ਵਾਲੇ ਸਥਾਨ ਤੋਂ ਪੁਲਿਸ ਨੂੰ ਇੱਕ ਬੰਦੂਕ ਵੀ ਬਰਾਮਦ ਹੋਈ ਹੈ।ਕੈਨੇਡਾ ਦੇ ਵੱਖ –ਵੱਖ ਸ਼ਹਿਰਾਂ ਦੇ ਸਕੂਲਾਂ ਵਿੱਚ ਹਾਲੀਆਂ ਸਮੇਂ ਦੌਰਾਨ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਬੰਦੂਕ ਕਲਚਰ ਦਾ ਨਿੱਕੀ ਉਮਰ ਦੇ ਬੱਚਿਆਂ ਤੱਕ ਪੁਹੰਚਣ ਦਾ ਸਬੂਤ ਹਨ।ਸਕੂਲੀ ਵਿਦਿਆਰਥੀਆਂ ਅੰਦਰ ਹਿੰਸਕ ਪ੍ਰਵਿਰਤੀ ਵੱਧਣ ਵੱਲ ਇਸ਼ਾਰਾ ਕਰਦੀਆਂ ਹਨ ਇਨ੍ਹਾਂ ਘਟਨਾਵਾਂ ਨੇ ਮਾਪਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਇਸ ਘਟਨਾ ਮਗਰੋਂ ਐਰਿਨ ਸ਼ਹਿਰ ਦੇ ਸਾਰੇ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
canada Arin school firing

Facebook Comments
Facebook Comment