• 3:42 am
Go Back
california wildfire

ਬ੍ਰਿਟਿਸ਼ ਕੋਲੰਬੀਆ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਹੁਣ ਇਹ ਅੱਗ ਤੇਜ਼ੀ ਨਾਲ ਕੈਨੇਡਾ ਦੇ ਵੱਲ ਵੱਧ ਰਹੀ ਹੈ। ਜਿਸ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਸ਼ ਕੋਲੰਬੀਆ ਵਾਸੀਆਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਸ ਅੱਗ ਕਾਰਨ ਕੈਲੀਫੋਰਨੀਆਂ ਦੇ ਜੰਗਲ ਤਬਾਹ ਹੋ ਚੁਕੇ ਹਨ। ਕੈਲੀਫੋਰਨੀਆਂ ਤੋਂ ਧੂੰਏ ਦਾ ਗੁਬਾਰ ਕੈਨੇਡਾ ਵੱਲ ਲਗਾਤਾਰ ਵੱਧ ਰਿਹਾ ਹੈ।
california wildfire
ਕੈਨੇਡਾ ਦੀ ਸਰਹੱਦ ਨਾਲ ਲੱਗਦੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਭਿਆਨਕ ਹੱਦ ਤੱਕ ਵੱਧ ਚੁੱਕੀ ਹੈ। ਇਸ ਅੱਗ ਨੇ ਆਪਣਾ ਰੁਖ ਹੁਣ ਕੈਨੇਡਾ ਵੱਲ ਕਰ ਲਿਆ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲ ਵੱਧ ਰਹੀ ਇਸ ਅੱਗ ਨੇ ਸੂਬੇ ਦੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹੁਣ ਤੱਕ ਇਸ ਅੱਗ ਕਾਰਨ ਕੈਲੀਫੋਰਨੀਆ ਦੇ ਢਾਈ ਲੱਖ ਤੋਂ ਵੀ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਤਕਰੀਬਨ 31 ਲੋਕ ਇਸ ਅੱਗ ਹੱਥੋਂ ਆਪਣੀ ਜਾਨ ਗੁਆ ਚੁੱਕੇ ਹਨ।
california wildfire
ਅੱਗ ਭਾਵੇ ਹਾਲੇ ਤੱਕ ਕੈਨੇਡਾ ਵਿੱਚ ਨਹੀਂ ਪਹੁੰਚੀ ਪਰ ਇਸ ਦਾ ਪ੍ਰਭਾਵ ਕੈਨੇਡਾ ਦੇ ਵਾਤਾਵਰਣ `ਤੇ ਪੈਣਾ ਵੀ ਸ਼ੁਰੂ ਹੋ ਗਿਆ ਹੈ। ਕੈਲੀਫੋਰਨੀਆ ਤੋਂ ਧੂੰਏ ਦੇ ਵੱਡੇ ਵੱਡੇ ਗੁਬਾਰ ਬ੍ਰਿਟਿਸ਼ ਕੋਲੰਬੀਆ ਪਹੁੰਚਣੇ ਸ਼ੁਰੂ ਹੋ ਗਏ ਹਨ। ਹਵਾ ਦੇ ਪ੍ਰਦੂਸ਼ਨ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਹਵਾ ਵਿੱਚ ਧੂੰਆ ਘੱਟ ਮਾਤਰਾ ਵਿੱਚ ਪਹੁੰਚ ਰਿਹਾ ਹੈ ਪਰ ਜਿਸ ਤੇਜ਼ੀ ਨਾਲ ਅੱਗ ਅੱਗੇ ਵੱਧ ਰਹੀ ਹੈ ਤਾਂ ਬ੍ਰਿਟਿਸ਼ ਕੋਲੰਬੀਆਂ ਵਾਸੀਆਂ ਲਈ ਪਰੇਸ਼ਾਨੀ ਪੈਦਾ ਹੋਣ ਦੀ ਚਿੰਤਾ ਜ਼ਾਹਿਰ ਕੀਤੀ ਹੈ।
california wildfire
ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਨਹੀਂ ਪਤਾ ਲੱਗਿਆ ਹੈ । ਪਰ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਸ ਸਾਲ ਘੱਟ ਹੋਈ ਬਾਰਸ਼ ਅਤੇ ਖੁਸ਼ਕ ਮੌਸਮ ਕਾਰਨ ਇਹ ਅੱਗ ਲੱਗੀ ਹੋਈ ਹੋ ਸਕਦੀ ਹੈ।
california wildfire

Facebook Comments
Facebook Comment