• 2:13 pm
Go Back
California superior court judge

ਕੈਲੀਫੋਰਨੀਆ: ਪੰਜਾਬੀ ਆਪਣੀ ਮਿਹਨਤ ਦੇ ਬਲਬੂਤੇ ‘ਤੇ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾ ਰਹੇ ਹਨ। ਇਸੇ ਕੜੀ ਵਿੱਚ ਇੱਕ ਕਾਮਯਾਬੀ ਹੋਰ ਜੁੜ ਗਈ ਜਦੋਂ ਦੁਆਬੇ ਦੇ ਇਤਿਹਾਸਕ ਨਗਰ ਰੁੜਕਾ ਕਲਾਂ ਤੋਂ ਸੰਦੀਪ ਸਿੰਘ ਸੰਧੂ ਕੈਲੀਫੋਰਨੀਆਂ ਦੀ ਸਟੈਨਿਸਲਾਉਸ ਕਾਊਂਟੀ ਵਿਖੇ ਸੁਪੀਰੀਅਰ ਜੱਜ ਵਜੋਂ ਨਿਯੁਕਤ ਹੋਏ ਹਨ

ਉਸਨੂੰ ਇਹ ਨਿਯੁਕਤੀ ਕੈਲੀਫੋਰਨੀਆਂ ਦੇ ਗਵਰਨਰ ਜੈਰੀ ਬਰਾਊਨ ਵੱਲੋਂ ਕੀਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਪਿੰਡ ਦੇ ਸਾਬਕਾ ਸਰਪੰਚ ਮੇਲਾ ਸਿੰਘ ਅਤੇ ਵਾਈ.ਐਫ.ਸੀ ਖੇਡ ਸੰਸਥਾ ਰੁੜਕਾ ਕਲਾਂ ਤੋ ਜਸਦੀਪ ਸਿੰਘ ਭੋਗਲ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸੰਦੀਪ ਸਿੰਘ ਸੰਧੂ ਪੁੱਤਰ ਜਸਵੀਰ ਸਿੰਘ ਸੰਧੂ ਜਿਨ੍ਹਾਂ ਨੂੰ ਮੰਡੀ ਵਾਲਿਆਂ ਦੇ ਕਿਹਾ ਜਾਂਦਾ ਹੈ।

ਪਿੰਡ ਦੇ ਮਹਾਨ ਕਬੱਡੀ ਖਿਡਾਰੀ ਮਹਿੰਦਰ ਸਿੰਘ ਸੰਧੂ, ਹਰਭਜਨ ਸਿੰਘ ਸੰਧੂ ਅਤੇ ਕੇਹਰ ਸਿੰਘ ਸੰਧੂ (ਸੰਧੂ ਭਰਾਵਾਂ) ਦਾ ਪੋਤਰਾ ਹੈ। ਕਹਿਰ ਸਿੰਘ ਸੰਧੂ ਭਾਰਤੀ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਸੰਧੂ ਨੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕੀਤਾ ਹੈ। ਜਿਸ ਲਈ ਪੂਰਾ ਪਰਿਵਾਰ ਵਧਾਈ ਦਾ ਪਾਤਰ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਜਿਥੇ ਪਿੰਡ ਰੁੜਕਾ ਕਲਾਂ ਨੇ ਮਹਾਨ ਦੇਸ਼ ਭਗਤ ਪੈਦਾ ਕੀਤੇ ਹਨ, ਉਹ ਹੀ ਹੁਣ ਰੁੜਕਾ ਕਲਾਂ ਦੇ ਬੱਚੇ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਵੱਡੇ ਨਾਮ ਕਮਾਉਣ ਦੇ ਨਾਲ ਹੀ ਜੱਜ, ਵਕੀਲ, ਡਾਕਟਰ, ਇੰਜੀਨਅਰ ਆਦਿ ਖੇਤਰਾਂ ਵਿੱਚ ਵੀ ਪੰਜਾਬੀਆਂ ਦੇ ਨਾਮ ਉੱਚਾ ਕਰ ਰਹੇ ਹਨ।

Facebook Comments
Facebook Comment