• 2:19 am
Go Back
calgary firing

ਕੈਲਗਰੀ: ਕੈਨੇਡਾ ਭਰ ਵਿੱਚ ਤਾਜ਼ਾ ਹੋਈ ਅਪਰਾਧਿਕ ਵਾਰਦਾਤਾਂ ਨੇ ਆਮ ਲੋਕਾਂ ਵਿੱਚ ਡਰ ਦਾ ਮਹੌਲ ਪੈਦਾ ਕਰ ਦਿੱਤਾ। ਹਰ ਦਿਨ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਆਮ ਲੋਕਾਂ ਨੂੰ ਜਨਤਕ ਥਾਵਾਂ ਤੇ ਚੱਲਣ ਲੱਗਿਆ ਡਰ ਲੱਗ ਰਿਹਾ ਹੈ। ਹੁਣ ਖਬਰ ਕੈਲਗਿਰੀ ਦੀ ਹੈ ਜਿਥੇ ਬੀਤੇ ਦਿਨੀਂ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਇਹ ਘਟਨਾ ਕਰੀਬ ਰਾਤ ਦੇ 11 ਵਜੇ ਕੈਲਗਿਰੀ ਦੇ ਦੱਖਣੀ-ਪੱਛਮੀ ਹਿੱਸੇ ਵਿੱਚ ਸਥਿਤ ਸਿਗਨਲ ਹਿੱਲ ਸਰਕਲ ਵਿਖੇ ਵਾਪਰੀ ਜਿਥੇ ਪੁਲਿਸ ਨੂੰ ਗੋਲੀਆਂ ਚੱਲਣ ਦੀ ਆਈ ਅਵਾਜ਼ ਤੋਂ ਬਾਅਦ ਆਮ ਲੋਕਾਂ ਵਲੋਂ ਬੁਲਾਇਆ ਗਿਆ ਸੀ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਦੋਂ ਉਹ ਮੌਕ ਉਤੇ ਪੁਹੰਚੇ ਤਾਂ ਪੁਲਿਸ ਨੂੰ ਇੱਕ ਵਿਅਕਤੀ ਮ੍ਰਿਤਕ ਮਿਲਿਆ ਅਤੇ ਦੂਜਾ ਵਿਅਕਤੀ ਗੰਭੀਰ ਜਖਮੀ ਸੀ। ਜਿਸ ਨੂੰ ਪੁਲਿਸ ਵਲੋਂ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਕੋਲ ਪੀੜਤ ਵਿਅਕਤੀਆਂ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਵਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਸ ਘਟਨਾ ਦੀ ਜਾਂਚ ਜਾਰੀ ਹੈ।

Facebook Comments
Facebook Comment