• 1:23 pm
Go Back
BWF World Tour Title 2018

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਖ਼ਿਡਾਰਨ ਪੀ. ਵੀ. ਸਿੰਧੂ ਨੇ ਪਿਛਲੇ ਸਾਲ ਦੀ ਗਲਤੀ ਨੂੰ ਸੁਧਾਰਦਿਆਂ ਵਰਲਡ ਟੂਰ ਫਾਈਨਲਸ ਦਾ ਖ਼ਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ‘ਚ ਆਪਣੇ ਤੋਂ ਉੱਪਰ ਦੀ ਰੈਂਕਿੰਗ ਵਾਲੀ ਜਾਪਾਨੀ ਖਿਡਾਰਨ ਨੋਜੋਮੀ ਓਕੁਹਾਰਾ ਨੂੰ ਹਰਾਇਆ। ਪੀ. ਵੀ. ਸਿੰਧੂ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਫਾਈਨਲ ‘ਚ ਹਾਰ ਗਈ ਸੀ।
BWF World Tour Title 2018
ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ ਕਿਸੇ ਵੀ ਵਰਗ ‘ਚ ਇਸ ਟੂਰਨਾਮੈਂਟ ਦਾ ਖ਼ਿਤਾਬ ਨਹੀਂ ਜਿੱਤਿਆ ਸੀ। ਪੀ. ਵੀ. ਸਿੰਧੂ ਦੀ ਐਤਵਾਰ ਨੂੰ ਖੇਡੇ ਗਏ ਮਹਿਲਾ ਸਿੰਗਲਸ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਵਿਚਾਲੇ ਕਰੜੀ ਟੱਕਰ ਹੋਈ। ਸਿੰਧੂ ਨੇ ਵਿਸ਼ਵ ਰੈਂਕਿੰਗ ਨੰਬਰ-5 ਨੋਜੋਮੀ ਓਕੁਹਾਰਾ ਨੂੰ ਇਕ ਘੰਟੇ ਤੇ ਦੋ ਮਿੰਟ ਤੱਕ ਚੱਲੇ ਮੈਚ ‘ਚ 21-19, 21-17 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ।
BWF World Tour Title 2018
ਸਿੰਧੂ ਪਿਛਲੇ ਸਾਲ ਨੋਜੋਮੀ ਓਕੁਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਗਈ ਸੀ। ਪੀ. ਵੀ. ਸਿੰਧੂ ਤੇ ਨੋੋਜੋਮੀ ਓਕੁਹਾਰਾ ਵਿਚਾਲੇ ਕਰੜੀ ਟੱਕਰ ਦੇਖੀ ਗਈ। ਹਾਲਾਂਕਿ ਸਿੰਧੂ ਨੇ ਬਾਜ਼ੀ ਮਾਰਦਿਆਂ ਖਿਤਾਬ ਆਪਣੇ ਨਾਂਅ ਕਰ ਲਿਆ। ਸਿੰਧੂ ਤੇ ਓਕੁਹਾਰਾ ਵਿਚਾਲੇ ਖੇਡਿਆ ਗਿਆ ਇਹ 13ਵਾਂ ਮੈਚ ਹੈ। ਇਸ ਤੋਂ ਪਹਿਲਾਂ 12 ਮੈਚਾਂ ‘ਚ ਦੋਵੇਂ 6-6 ਮੈਚ ਜਿੱਤ ਕੇ ਬਰਾਬਰੀ ‘ਤੇ ਸਨ। ਇਸ ਟੂਰਨਾਮੈਂਟ ਦੇ ਬਾਅਦ ਸਿੰਧੂ ਨੇ ਜਾਪਾਨੀ ਖਿਡਾਰਨ ‘ਤੇ 7-6 ਦੀ ਬੜ੍ਹਤ ਬਣਾ ਲਈ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸਮੀਰ ਵਰਮਾ ਸਨਿਚਰਵਾਰ ਨੂੰ ਪੁਰਸ਼ ਸਿੰਗਲਸ ਦੇ ਸੈਮੀਫਾਈਨਲ ‘ਚ ਹਾਰ ਗਏ ਸਨ।

Facebook Comments
Facebook Comment