• 8:26 am
Go Back

-ਆਫਰੇ ਗੋਰੇ ਨੇ ਜਹਾਜ਼ ਮੋੜ ਕੇ ਦੋ ਪਰਿਵਾਰਾਂ ਨੂੰ ਥੱਲੇ ਲਾਹ ਦਿੱਤਾ

ਨਵੀਂ ਦਿੱਲੀ : ਲੰਡਨ ਤੋਂ ਬਰਲਿਨ ਜਾ ਰਹੇ ਇਕ ਬਰਤਾਨਵੀ ਜਹਾਜ਼ ‘ਦੇ ਗੋਰੇ ਅਧਿਕਾਰੀ ਨੇ ਇੱਕ ਭਾਰਤੀ ਬੱਚੇ ਦੇ ਰੋਣ ‘ਤੇ ਪਹਿਲਾਂ ਉਸਨੂੰ ਬਾਹਰ ਸੁੱਟਣ ਦੀ ਧਮਕੀ ਦਿੱਤੀ ਪਰ ਫਿਰ ਵੀ ਜਦੋਂ ਬੱਚਾ ਚੁੱਪ ਨਾ ਕੀਤਾ ਤਾਂ ਇਸ ਆਕੜੇ ਹੋਏ ਗੋਰੇ ਨੇ ਜਹਾਜ਼ ਨੂੰ ਵਾਪਸ ਟਰਮੀਨਲ ਤੇ ਲਿਜਾ ਕੇ ਦੋ ਭਾਰਤੀ ਪਰਿਵਾਰਾਂ ਨੂੰ ਜ਼ਬਰਦਸਤੀ ਥੱਲੇ ਲਾਹ ਦਿੱਤਾ। ਪੀੜਿਤ ਵਿਅਕਤੀ ਨੇ ਇਸਦੀ ਸ਼ਿਕਾਇਤ ਕੇਂਦਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਕੀਤੀ ਹੈ।

ਇਸ ਸਬੰਧ ‘ਚ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਹ ਇੱਕ ਸੀਨੀਅਰ ਆਈਈਐੱਸ ਅਧਿਕਾਰੀ ਹੈ ਅਤੇ ਸੜਕ ਤੇ ਆਵਾਜਾਈ ਮੰਤਰਾਲੇ ‘ਚ ਸੰਯੁਕਤ ਸਕੱਤਰ ਦੇ ਅਹੁਦੇ ਤੇ ਤਾਇਨਾਤ ਹੈ। ਪੀੜਿਤ ਅਨੁਸਾਰ ਉਸ ਨਾਲ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਿਤੀ 23 ਜੁਲਾਈ ਨੂੰ ਉਹ ਆਪਣੇ ਪਰਿਵਾਰ ਸਮੇਤ ਬਰਤਾਨਵੀ ਏਅਰਵੇਜ਼ ਦੀ ਫਲੈਟ ਨੰਬਰ ਬੀ ਏ -8595 ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਹਾਜ਼ ਉੱਡਣ ਮੌਕੇ ਕੀਤੀ ਗਈ ਘੋਸ਼ਣਾ ਦੇ ਨਾਲ ਹੀ ਜਦੋਂ ਉਹ ਲੋਕ ਸੀਟ ਬੈਲਟ ਲਗਾ ਰਹੇ ਸਨ ਤਾਂ ਉਨ੍ਹਾਂ ਦਾ ਤਿੰਨ ਸਾਲ ਦਾ ਬੱਚਾ ਘਬਰਾ ਕੇ ਰੋਣ ਲਗ ਪਿਆ ਜਿਸਨੂੰ ਚੁੱਪ ਕਰਾਉਣ ਲਈ ਉਸਦੀ ਪਤਨੀ ਨੇ ਬੱਚੇ ਨੂੰ ਬਾਹਵਾਂ ‘ਚ ਲੈ ਲਿਆ ਪਰ ਇਸੇ ਦੌਰਾਨ ਜਹਾਜ਼ ਦੇ ਕਰੁ ਮੈਂਬਰਾਂ ‘ਚੋਂ ਇੱਕ ਗੋਰਾ ਅਧਿਕਾਰੀ ਆ ਕੇ ਉਸਦੇ ਬੇਟੇ ਤੇ ਪਤਨੀ ਤੇ ਚਿੰਘਾੜਨ ਲਗ ਪਿਆ।

ਭਾਰਤੀ ਇੰਜੀਨੀਅਰਿੰਗ ਸਰਵਿਸਿਜ਼ ਦੇ ਇਸ ਅਧਿਕਾਰੀ ਅਨੁਸਾਰ ਇਸ ਘਟਨਾ ਦੌਰਾਨ ਜਦੋਂ ਉਨ੍ਹਾਂ ਦੀ ਸੀਟ ਦੇ ਪਿਛਲੇ ਪਾਸੇ ਬੈਠੇ ਇੱਕ ਭਾਰਤੀ ਪਰਿਵਾਰ ਨੇ ਵੀ ਬੱਚੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਆਫਰੇ ਹੋਏ ਇਸ ਗੋਰੇ ਅਧਿਕਾਰੀ ਨੇ ਉਨ੍ਹਾਂ ਦੀ ਵੀ ਲਾਹ ਪਾ ਕਰ ਦਿੱਤੀ ਤੇ ਥੋੜੀ ਹੀ ਦੇਰ ਬਾਅਦ ਸਾਡੇ ਸਮੇਤ ਉਸ ਪਰਿਵਾਰ ਨੂੰ ਵੀ ਜਹਾਜ਼ ਤੋਂ ਥੱਲੇ ਉਤਾਰ ਦਿੱਤਾ ਗਿਆ। ਪੀੜਿਤ ਅਧਿਕਾਰੀ ਨੇ ਗੋਰਿਆਂ ਵੱਲੋਂ ਕੀਤੇ ਗਏ ਇਸ ਰੰਗ ਭੇਦ ਦੇ ਜ਼ੁਰਮ ਦੀ ਉਸਨੂੰ ਸਜ਼ਾ ਦਵਾਉਣ ਲਈ ਭਾਰਤ ਸਰਕਾਰ ਵੱਲੋਂ ਇਹ ਮੁੱਦਾ ਬਰਤਾਨਵੀ ਸਰਕਾਰ ਕੋਲ ਚੁੱਕਣ ਦੀ ਮੰਗ ਕੀਤੀ ਹੈ।
ਇੱਧਰ ਦੂਜੇ ਪਾਸੇ ਜਿਉਂ ਹੀ ਇਸ ਘਟਨਾ ਦੀ ਜਾਣਕਾਰੀ ਬਰਤਾਨਵੀ ਏਅਰਵੇਜ਼ ਨੂੰ ਮਿਲੀ ਤਾਂ ਉਨ੍ਹਾਂ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਲੋਕ ਅਜਿਹੇ ਦੋਸ਼ਾਂ ਨੂੰ ਬੇਹੱਦ ਗੰਭੀਰਤਾਂ ਨਾਲ ਲੈਂਦੇ ਹਨ ਕਿਉਂਕਿ ਅਜਿਹੇ ਵਿਹਾਰ ਨੂੰ ਕਿਸੇ ਹਾਲਤ ‘ਚ ਵੀ ਬਰਦਾਸ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਬਰਤਾਨਵੀ ਏਅਰਵੇਜ਼ ਲਗਾਤਾਰ ਪੀੜਿਤ ਭਾਰਤੀ ਪਰਿਵਾਰ ਨਾਲ ਸੰਪਰਕ ‘ਚ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Facebook Comments
Facebook Comment