• 7:39 am
Go Back
bigg boss 12 Cricketer Sreesanth

bigg boss 12 Cricketer Sreesanth
ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਮਸ਼ਹੂਰ ਰਿਆਲਿਟੀ ਸ਼ੋਅ ‘ਬਿੱਗ ਬੌਸ‘ ਸੀਜ਼ਨ-12 ਦੇ ਸ਼ੁਰੂ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਣ ਵਾਲੇ ਇਸ ਸ਼ੋਅ ‘ਚ ਕਈ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਸਾਰੇ ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਵਾਲੇ ਸੈਲੀਬ੍ਰਿਟੀਜ਼ ਦਾ ਇੰਤਜ਼ਾਰ ਹੈ। ਪਰ ਇਸ ਵਿਚ ਮੀਡੀਆ ਰਿਪੋਰਟ ਮੁਤਾਬਕ ਖਬਰ ਇਹ ਹੈ ਕਿ ਇਸ ਸ਼ੋਅ ‘ਚ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਵੀ ਹਿੱਸਾ ਲੈਣ ਵਾਲੇ ਹਨ। ਦਰਅਸਲ, ਇਕ ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਹਾਲ ਹੀ ‘ਚ ਸਲਮਾਨ ਨੇ ਆਪਣੇ ਇਸ ਸ਼ੋਅ ਲਈ ਪਰਦੇ ਦੀ ਅਦਾਕਾਰਾ ਨਾਲ-ਨਾਲ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ‘ਖਤਰਿਆਂ’ ਲਈ ਖਿਡਾਰੀ ਸੀਜ਼ਨ 9 ‘ਚ ਨਜ਼ਰ ਆ ਚੁੱਕੇ ਸ਼੍ਰੀਸੰਤ ਨੂੰ ਵੀ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਇਸ ‘ਤੇ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਸ਼੍ਰੀਸੰਤ ‘ ਬਿੱਗ ਬੌਸ-12’ ਦਾ ਹਿੱਸਾ ਬਣਨਗੇ ਜਾਂ ਨਹੀਂ।
bigg boss 12 Cricketer Sreesanth
ਦੱਸ ਦਈਏ ਕਿ ਆਈ.ਪੀ.ਐੱਲ.2013 ‘ਚ ਸਪਾਟ ਫਿਕਸਿੰਗ ‘ਚ ਫੱਸਣ ਕਾਰਨ ਸ਼੍ਰੀਸੰਤ ਪਿਛਲੇ ਕਾਫੀ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਅਤੇ ਵਨਡੇ ਸਾਲ 2011 ‘ਚ ਖੇਡਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਕ੍ਰਿਕਟ ਕਰੀਅਰ ‘ਚ ਦਾਗ ਲੱਗ ਗਿਆ ਅਤੇ ਉਦੋਂ ਤੋਂ ਉਹ ਟੀਮ ਤੋਂ ਬਾਹਰ ਹਨ। ਇਸ ਤੋਂ ਬਾਅਦ ਸਤੰਬਰ 2013 ‘ਚ ਭਾਰੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦੁਆਰਾ ਉਨ੍ਹਾਂ ‘ਤੇ ਉਮਰ ਭਰ ਦਾ ਬੈਨ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਕ੍ਰਿਕਟ ‘ਚ ਵਾਪਸ ਆਉਣ ਦੀਆਂ ਕੋਸ਼ਿਸ਼ਾਂ ‘ਚ ਸਿਰਫ ਨਿਰਾਸ਼ਾ ਹੀ ਹੱਥ ਲੱਗੀ।
bigg boss 12 Cricketer Sreesanth

Facebook Comments
Facebook Comment