• 2:48 am
Go Back
Bhagwant Mann

ਤਲਵੰਡੀ ਸਾਬੋ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੇ ਨਵੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ‘ਚ ਜਾਣ ਨੂੰ ਲੈ ਕੇ ਬਹੁਤ ਚਰਚਾ ਕੀਤੀ ਜਾਰੀ ਸੀ। ਪਰ ਹੁਣ ਮਾਮਲਾ ਇਸ ਗੱਲ ਨੂੰ ਲੈ ਕੇ ਗਰਮਾਇਆ ਹੋਇਆ ਹੈ ਕਿ ਸਿੱਧੂ ਨੇ ਪਾਕਿਸਾਤਨ ‘ਚ ਜਾ ਕੇ ਉੱਥੋਂ ਦੇ ਫੌਜ ਮੁਖੀ ਨੂੰ ਜੱਫੀ ਪਾਈ ਹੈ। ਇਸ ਗੱਲ ਨੂੰ ਲੈ ਕੇ ਸਿੱਧੂ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨਵਜੋਤ ਸਿੱਧੂ ਦੁਆਰਾ ਪਾਕਿਸਾਤਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਨੂੰ ਸਹੀ ਕਿਹਾ ਹੈ। ਸਿੱਧੂ ਦੇ ਹੱਕ ‘ਚ ਮਾਨ ਨੇ ਬੋਲਦਿਆਂ ਕਿਹਾ ਹੈ ਕਿ ਸਿੱਧੂ ਨੇ ਪਾਕਿਸਾਤਨ ਫੌਜ ਮੁਖੀ ਨੂੰ ਜੱਫੀ ਕੇ ਕੋਈ ਗਲਤ ਨਹੀਂ ਕੀਤੀ ਹੈ। ਪਿੰਡ ਜਗਾ ਰਾਮ ਤੀਰਥ ਵਿਖੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਪੁੱਜੇ ਭਗਵੰਤ ਮਾਨ ਨੇ ਕਿਹਾ ਕਿ ਜੇ ਪਾਕਿਸਤਾਨੀ ਫੌਜ ਮੁਖੀ ਦੇ ਕਹੇ ਅਨੁਸਾਰ ਕਰਤਾਰਪੁਰ ਗੁਰਦੁਆਰਾ ਸਾਹਿਬ ਵਾਲਾ ਲਾਂਘਾ ਖੁੱਲ੍ਹਦਾ ਹੈ ਜਰਨਲ ਨੂੰ ਜੱਫੀ ਪਾ ਕੇ ਸਿੱਧੂ ਨੇ ਕੋਈ ਗਲਤ ਨਹੀ ਕੀਤਾ। ਮਾਨ ਨੇ ਕਿਹਾ ਕਿ ਸਿੱਧੂ ਕੋਈ ਸਿਆਸੀ ਲੀਡਰ ਵੱਜੋਂ ਨਹੀਂ ਗਏ ਸੀ ਉਹ ਉੱਥੇ ਨਿੱਜੀ ਦੌਰੇ ‘ਤੇ ਗਏ ਸੀ। ਉਨਾਂ ਕਿਹਾ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜੱਫੀ ਪਾ ਸਕਦੇ ਹਨ ਤਾਂ ਫਿਰ ਨਵਜੋਤ ਸਿੱਧੂ ਫੌਜ ਮੁਖੀ ਨੂੰ ਜੱਫੀ ਪਾ ਕੇ ਅਜਿਹਾ ਕਿਹੜਾ ਗੁਣਾ ਕਰ ਦਿੱਤਾ ਹੈ।

Facebook Comments
Facebook Comment