• 6:26 am
Go Back

ਗ਼ਰੀਬੀ ਕਾਰਨ ਭਾਰਤ `ਚ ਕਈ ਲੋਕ, ਆਪਣਾ ਢਿੱਡ ਭਰਨ ਲਈ ਭੀਖ ਮੰਗਦੇ ਨੇ ਪਰ ਪਠਾਨਕੋਟ ‘ਚ ਇਕ ਅਜਿਹਾ ਭਿਖਾਰੀ ਵੀ ਹੈ ਜੋ ਭੀਖ ਮੰਗ ਕੇ ਲੋਕਾਂ ਦੇ ਦੁੱਖ ਦਰਦ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ। ਸੜ੍ਹਕ ‘ਤੇ ਬੈਠ ਕੇ ਭੀਖ ਮੰਗਦਾ ਹੋਇਆ, ਇਹ ਅਪਾਹਿਜ ਵਿਅਕਤੀ ਜਿਸ ਨੂੰ ਤੁਸੀਂ ਵੇਖ ਰਹੇ ਹੋ, ਇਹ ਓਹੀ ਭਿਖਾਰੀ ਹੈ ਜੋ ਇਨਸਾਨੀਅਤ ਦੀ ਮਿਸਾਲ ਪੈਦਾ ਕਰ ਰਿਹਾ ਹੈ। ਰਾਜੂ ਨਾਮ ਦਾ ਇਹ ਵਿਅਕਤੀ ਆਪਣੇ ਲਈ ਨਹੀਂ ਮੰਗਦਾ ਬਲਕਿ ਲੋਕ ਹਿੱਤ ਕਾਰਜਾਂ ਲਈ ਮੰਗਦਾ ਹੈ। ਸਾਦਾ ਜੀਵਨ ਅਤੇ ਉੱਚੀ ਸੋਚ ਨੇ ਇਸ ਨੂੰ ਬਾਕੀ ਭਿਖਾਰੀਆਂ ਨਾਲੋਂ ਵੱਖਰਾ ਬਣਾ ਦਿੱਤਾ।

ਜੋ ਕੰਮ ਇਕ ਭਿਖਾਰੀ ਭੀਖ ਮੰਗ ਕੇ ਕਰ ਰਿਹੈ ਓਹ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪਰ ਸਰਕਾਰ ਖ਼ਜ਼ਾਨੇ ਨੂੰ `ਪੀਪਾ` ਸਾਬਤ ਕਰਨ `ਤੇ ਲੱਗੀ ਹੋਈ ਹੈ ਅਤੇ ਅਜਿਹੇ ਵਿਅਕਤੀ ਸਮਾਜ ਭਲਾਈ ਦੇ ਕੰਮਾਂ ਦਾ ਬੀੜਾ ਚੁੱਕ ਰਹੇ ਹਨ। ਜਿਸ ਕਰਕੇ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾਣੀ ਲਾਜ਼ਮੀ ਹੈ।
ਕਹਿੰਦੇ ਨੇ ਕਿ ਇਨਸਾਨ, ਮਹਾਨ ਨਹੀਂ ਹੁੰਦਾ ਬਲਕਿ ਉਸ ਦੀ ਸੋਚ ਤੇ ਉਸ ਦੇ ਨੇਕ ਕਾਰਜ ਉਸ ਨੂੰ ਮਹਾਨ ਬਣਾਉਂਦੇ ਨੇ ਕੁਝ ਅਜਿਹੀ ਹੀ ਮਿਸਾਲ ਪੈਦਾ ਕਰ ਰਿਹਾ ਹੈ ਰਾਜੂ ਨਾਮ ਦਾ ਇਹ ਭਿਖਾਰੀ ਜਿਸ ਦੀ ਹਿੰਮਤ ਅੱਗੇ ਹਰ ਕੋਈ ਛੋਟਾ ਜਾਪ ਰਿਹਾ ਹੈ। ਸ਼ਰਮਨਾਕ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਜੋ ਸਭ ਜਾਣ ਕੇ ਵੀ ਅਣਜਾਣ ਬਣੇ ਹੋਏ ਨੇ।

Facebook Comments
Facebook Comment