• 10:14 am
Go Back
Bank Strike

ਨਵੀਂ ਦਿੱਲੀ: ਪੂਰੇ ਦੇਸ਼ ਭਰ ‘ਚ 10 ਲੱਖ ਦੇ ਕਰੀਬ ਬੈਂਕ ਕਰਮਚਾਰੀ ਅੱਜ ਹੜਤਾਲ ਰਹਿਣਗੇ ।ਕਰਮਚਾਰੀਆਂ ਵਲੋਂ ਇਹ ਰੋਸ਼ ਮੁਜਾਹਰਾਂ ਵਿਜਯਾ, ਦੇਨਾ , ਬੈਂਕ ਆਫ਼ ਬੜੌਦਾ ਬੈਂਕਾਂ ਨਾਲ ਰਲੇਵੇ ਦੇ ਖਿਲਾਫ਼ ਹੈ। ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਅਜਿਹੇ ਰੇਲਵਿਆਂ ਨਾਲ ਬੈਂਕਾਂ ਦਾ ਅਕਾਰ ਤਾਂ ਵਧਾਉਣਾਂ ਚਾਹੁੰਦੀ ਹੈ, ਪਰ ਜੇਕਰ ਸਾਰੇ ਬੈਂਕਾਂ ਨੂੰ ਇੱਕ ਕਰ ਦਿੱਤਾ ਜਾਵੇ ਤਾਂ ਵੀ ਸਿਖਰਲੇ ਦਸ ਬੈਂਕਾਂ ‘ਚ ਥਾ ਨਹੀਂ ਮਿਲਦੀ ।
Bank Strike
ਬੈਂਕਾਂ ਦੀ ਇਸ ਹੜਤਾਲ ਦੇ ਨਾਲ ਕੰਮ ਵੀ ਪ੍ਰਭਾਵਿਤ ਹੋਣਗੇ । ਤਹਾਨੂੰ ਦੱਸ ਦਈਏ ਇਹ ਬੈਂਕਾਂ ਦੀ ਇੱਕ ਹਫਤੇ ‘ਚ ਦੂਜੀ ਹੜਤਾਲ ਹੈ ਪਿਛਲੀ 21 ਦਸੰਬਰ ਨੂੰ ਵੀ ਹੜਤਾਲ ਕੀਤੀ ਸੀ। ਜ਼ਿਆਦਾਤਰ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਹੜਤਾਲ ਸਬੰਧੀ ਸੂਚਨਾ ਦੇ ਦਿੱਤੀ ਸੀ।
Bank Strike
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂਐਫਬੀਯੂ) ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਯੂਐਫਬੀਯੂ ਨੌ ਬੈਂਕ ਯੂਨੀਅਨਾਂ ਦਾ ਸੰਗਠਨ ਹੈ। ਇਸ `ਚ ਆਲ ਇੰਡੀਆ ਬੈਂਕ ਆਫਿਸਰ ਕਾਨਫੇਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ (ਏਆਈਬੀਈਏ), ਨੈਸ਼ਨਲ ਕਨਫੇਡਰੇਸ਼ਨ ਆਫ ਬੈਂਕ ਇੰਪਲਾਈਜ਼ (ਐਨਸੀਬੀਈ) ਅਤੇ ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਜ਼ (ਐਨਓਬੀਡਬਲਿਊ) ਆਦਿ ਯੂਨੀਅਨਾਂ ਸ਼ਾਮਲ ਹਨ।

Facebook Comments
Facebook Comment