• 10:53 am
Go Back
Bank of Canada interest rate

ਓਟਾਵਾ: ਬੈਂਕ ਆਫ ਕੈਨੇਡਾ ਵਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਵੀ ਬਦਲਾਅ ਨਾ ਕਰਦੇ ਹੋਏ ਇਨ੍ਹਾਂ ਨੂੰ 1.75 ਫੀਸਦੀ ‘ਤੇ ਹੀ ਬਰਕਰਾਰ ਰੱਖਿਆ ਹੈ।ਬੈਂਕ ਆਫ ਕੈਨੇਡਾ ਵਲੋਂ ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਕੈਨੇਡਾ ਦੀ ਅਰਥਿਕਤਾ ਕਾਫੀ ਡਾਂਵਾ ਡੋਲ ਸਥਿਤੀ ਵਿੱਚ ਹੈ।

ਇਸ ਸਮੇਂ ਅਲਬਰਟਾ ਸਰਕਾਰ ਵਲੋਂ ਕੱਚੇ ਤੇਲ ਦੇ ਭੰਡਾਰ ਨੂੰ ਖਤਮ ਕਰਨ ਦੇ ਫੈਸਲੇ ਨੇ ਵੀ ਵਿਆਜ਼ ਦਰਾ ਨੂੰ ਪ੍ਰਭਾਵਤ ਕੀਤਾ ਹੈ। ਇਸ ਤੋਂ ਇਲਾਵਾ ਜਰਨਲ ਮੋਟਰਜ਼ ਵਲੋਂ ਆਪਣੇ ਓਸ਼ਵਾ ਵਾਲੇ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਨੇ ਵੀ ਕੈਨੇਡੀਅਨ ਅਰਥਚਾਰੇ ਉੱਤੇ ਸਵਾਲੀਆਂ ਨਿਸ਼ਾਨ ਲਗਾਏ ਹਨ।

ਸਤੰਬਰ ਦੇ ਮਹੀਨੇ ਆਏ ਕੁਲ ਘਰੇਲੂ ਉਤਪਾਦ ਦੇ ਅੰਕੜਿਆਂ ਵਿੱਚ ਆਈ ਗਿਰਾਵਟ ਅਤੇ ਤੇਲ ਕੀਮਤਾਂ ਵਿੱਚ ਸਥਿਰਤਾ ਨੇ ਵੀ ਕਈ ਸਵਾਲ ਖੜੇ ਕੀਤੇ ਹਨ।ਬੈਂਕ ਵਲੋਂ ਹਰ ਸੰਭਾਵਨਾ ਉੱਤੇ ਗੌਰ ਕੀਤੀ ਜਾ ਰਹੀ ਹੈ ਜਿਸ ਨਾਲ ਅਰਥਚਾਰੇ ਨੂੰ ਸਥਿਰ ਰੱਖਿਆ ਜਾ ਸਕੇ।

ਬੈਂਕ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਦੀ ਵਿਆਂਜ਼ ਦਰਾਂ ਵਿੱਚ ਧੀਮੀ ਚਾਲ ਨਾਲ ਵਾਧੇ ਦੀ ਯੋਜਨਾਂ ਨੂੰ ਲਾਗੂ ਕਰਨ ਵਿੱਚ ਅੱਜ ਦੇ ਸਮੇਂ ਮੁਸ਼ਕਲਾਂ ਆ ਸਕਦੀਆਂ ਹਨ।

Facebook Comments
Facebook Comment