• 8:07 am
Go Back
bank and railway changes implemented

ਨਵੀਂ ਦਿੱਲੀ: ਬੈਂਕਾਂ ਅਤੇ ਰੇਲਵੇ ‘ਚ ਹੋਏ ਕਈ ਬਦਲਾਵ ਅੱਜ ਤੋਂ ਕਈ ਲਾਗੂ ਹੋ ਰਹੇ ਹਨ। ਪੀ.ਐਨ.ਬੀ. ਬੈਂਕ ਦਾ ਲੋਨ ਅੱਜ ਤੋਂ ਮਹਿੰਗਾ ਹੋ ਰਿਹਾ ਹੈ ਅਤੇ ਚੋਣ ਬਾਂਡ ਦੀ ਛੇਵੀਂ ਕਿਸ਼ਤ ਦੀ ਵਿਕਰੀ ਦੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਅੱਜ ਤੋਂ ਮੋਬਾਇਲ ਰਾਹੀਂ ਰੇਲ ਦੀ ਜਨਰਲ ਟਿਕਟ ਵੀ ਬੁੱਕ ਕਰ ਸਕਦੇ ਹਾਂ।

ਇਨ੍ਹਾਂ ਦੇ ਨਿਯਮਾਂ ਬਾਰੇ ਵਿਸਤਾਰ ਇਸ ਤਰ੍ਹਾਂ ਹੈ

1. ਅੱਜ ਤੋਂ ਚੋਣ ਬਾਂਡ ਦੀ ਛੇਵੀਂ ਕਿਸ਼ਤ ਦੀ ਵਿਕਰੀ ਸ਼ੁਰੂ ਹੋ ਗਈ ਹੈ ਇਹ ਵਿਕਰੀ 1 ਨਵੰਬਰ ਤੋਂ 10 ਨਵੰਬਰ ਤੱਕ ਚਲੇਗੀ। ਰਾਜਨੀਤਿਕ ਦਲਾਂ ਨੂੰ ਚੰਦਾ ਦੇਣ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਰਵਜਨਿਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਇਨ੍ਹਾਂ ਬਾਂਡਸ ਦੀ ਵਿਕਰੀ ਕਰਦਾ ਹੈ। ਇਨ੍ਹਾਂ ਬਾਂਡਸ ਦੀ ਵਿਕਰੀ ਆਪਣੀਆਂ 29 ਬਰਾਂਚਾਂ ਦੇ ਰਾਹੀਂ ਕਰ ਰਿਹਾ ਹੈ।

2. ਰੇਲ ਨੇ ਅੱਜ ਤੋਂ ਦੇਸ਼ ਭਰ ਵਿੱਚ ਜਨਰਲ ਅਤੇ ਪਲੇਟਫਾਰਮ ਟਿਕਟ ਦੀ ਆਨਲਾਈਨ ਬੁਕਿੰਗ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਕਰੀਬ 4 ਸਾਲ ਪਹਿਲਾਂ ਮੁੰਬਈ ਵਿੱਚ ਹੋਈ ਸੀ ਅਤੇ ਇਸ ਤੋਂ ਬਾਅਦ ਦਿੱਲੀ, ਪਲਵਲ, ਚੇਨਈ ਵਰਗੇ ਕਈ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸਦੇ ਲਈ ਰੇਲ ਦੀ ਯੂ.ਟੀ.ਐਸ. ਮੋਬਾਇਲ ਐਪ ਤੇ ਬੁਕਿੰਗ ਕੀਤੀ ਜਾ ਸਕਦੀ ਹੈ। ਇੱਕ ਵਾਰ ਵਿੱਚ 4 ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।

3. ਪੰਜਾਬ ਨੈਸ਼ਨਲ ਬੈਂਕ ਨੇ ਐਮ.ਸੀ.ਐਲ.ਆਰ. ਨੂੰ 5 ਬੇਸਿਸ ਪੁਆਇੰਟ ਵਧਾ ਦਿੱਤਾ ਹੈ। ਵਧੀ ਹੋਈਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ।ਇਸ ਤੋਂ ਬਾਅਦ ਗ੍ਰਾਹਕਾਂ ਲਈ ਲੋਨ ਲੈਣਾ ਪਹਿਲਾਂ ਨਾਲੋਂ ਹੋਰ ਵੀ ਮਹਿੰਗਾ ਹੋ ਜਾਵੇਗਾ।ਵਾਧੇ ਦੇ ਬਾਅਦ ਐਮ.ਸੀ.ਐਲ.ਆਰ. 0.05 ਫ਼ੀਸਦੀ ਤੋਂ ਵੱਧ ਕੇ 8.50 ਫੀਸਦੀ ਕਰ ਦਿੱਤੀ ਗਈ ਹੈ। ਇਸ ਦਰ ਤੇ ਰਿਟੇਲ ਲੋਨ ਦਿੱਤੇ ਜਾਂਦੇ ਹਨ। ਉੱਥੇ ਹੀ ਇੱਕ ਮਹੀਨੇ ਅਤੇ ਇੱਕ ਦਿਨ ਦੇ ਟਾਈਮ ਲਈ ਲੋਨ ਤੇ ਵਿਆਜ ਦੀ ਦਰ 8.15 ਪ੍ਰਤੀਸ਼ਤ ਲੱਗੇਗੀ।

Facebook Comments
Facebook Comment