• 8:38 am
Go Back
Baby Boy in Stolen Minivan

ਟੋਰਾਂਟੋ: ਟੋਰਾਂਟੋ ਦੇ ਸਟਲੀਜ਼ ਐਵੇਨਿਊ ਸਥਿਤ ਇਟਾਲੀਅਨ ਗਾਰਡਨਜ਼ ਪਲਾਜ਼ਾ ਤੋਂ ਇੱਕ ਚੋਰ ਬੱਚੇ ਸਮੇਤ ਇੱਕ ਮਿਨੀ ਵੈਨ ਨੂੰ ਲੈ ਕੇ ਰਫੂ ਚੱਕਰ ਹੋ ਗਿਆ।ਟੋਰਾਂਟੋ ਪੁਲਿਸ ਮੁਤਾਬਕ ਇੱਕ ਵਿਅਕਤੀ ਨੇ ਚੋਰੀ ਕਰਨ ਦੀ ਨੀਅਤ ਨਾਲ ਪਲਾਜ਼ਾ ਦੇ ਬਾਹਰ ਖੜੀ ਇੱਕ ਮਿਨੀ ਵੈਨ ਨੂੰ ਭਜਾ ਲਿਆ ਸੀ । ਇਸ ਮਿਨੀ ਵੈਨ ਵਿੱਚ ਇੱਕਲਾ ਇੱਕ ਬਚਾ ਹੀ ਉਸ ਸਮੇਂ ਮੌਜੂਦ ਸੀ। ਚੋਰ ਨੇ ਜਿਸ ਸਮੇਂ ਵੈਨ ਨੂੰ ਚੋਰੀ ਕੀਤਾ ਉਸ ਸਮੇਂ ਬੱਚੇ ਦੇ ਮਾਪੇ ਬਾਹਰ ਹੀ ਸਨ। ਮਾਪਿਆਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਹਰਕਤ ਵਿੱਚ ਆਈ ਪੁਲਿਸ ਨੇ ਬੱਚੇ ਅਤੇ ਵੈਨ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੂੰ ਕੁਝ ਹੀ ਸਮੇਂ ਬਾਅਦ ਸੂਚਨਾ ਮਿਲੀ ਕਿ ਇੱਕ ਮਿਨੀ ਵੈਨ ਬੱਚੇ ਸਮੇਤ ਸੁਨੀ ਖੜੀ ਹੈ। ਇੱਕ ਵਿਅਕਤੀ ਵਲੋਂ ਦਿੱਤੀ ਇਸ ਸੂਚਨਾ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਜਦੋਂ ਵੈਨ ਕੋਲ ਪਹੁੰਚੀ ਤਾਂ ਉਸ ਨੂੰ ਬੱਚਾ ਅਤੇ ਵੈਨ ਸੁਰੱਖਿਅਤ ਹਾਲਤ ਵਿੱਚ ਮਿਲੇ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਬਿਕ ਵੈਨ ਨਜ਼ਦੀਕ ਇੱਕ ਭੁਰੇ ਰੰਗ ਦੀ 2005 ਟੋਇਟਾ ਸਿਨੇਨ ਵੀ ਖੜੀ ਸੀ।

ਪੁਲਿਸ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਚੋਰ ਨੂੰ ਬੱਚੇ ਦੇ ਗੱਡੀ ਵਿੱਚ ਹੋਣ ਬਾਰੇ ਜਾਣਕਾਰੀ ਨਹੀਂ ਸੀ।ਪੁਲਿਸ ਵਲੋਂ ਇਸ ਵਾਰਦਾਤ ਦੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ।ਕਿਉਂਕਿ ਪੁਲਿਸ ਅਨੁਸਾਰ ਇਸ ਵਾਰਦਾਤ ਦੀਆਂ ਦੋ ਮੌਕਾ-ਏ-ਵਾਰਦਾਤਾਂ ਹਨ , ਇੱਕ ਉਹ ਥਾਂ ਜਿਥੋਂ ਵੈਨ ਅਤੇ ਬੱਚਾ ਚੋਰੀ ਹੋਏ ਸਨ ਅਤੇ ਦੂਜੀ ਜਿਥੋਂ ਦੋਵੇਂ ਬਰਾਮਦ ਹੋਏ ਹਨ। ਪੁਲਿਸ ਇਨ੍ਹਾਂ ਕੜੀਆਂ ਨੂੰ ਜੋੜ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵਲੋਂ ਬੱਚੇ ਨੂੰ ਬਰਾਮਦ ਕਰਨ ਤੋਂ ਬਾਅਦ ਉਸ ਦਾ ਮੁਢਲਾ ਮੈਡੀਕਲ ਕਰਵਾਇਆ ਗਿਆ। ਜਿਸ ਵਿੱਚ ਬੱਚਾ ਤੰਦਰੁਸਤ ਸੀ ਅਤੇ ਬਾਅਦ ਵਿੱਚ ਬੱਚੇ ਨੂੰ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ।ਇਸ ਮਾਮਲੇ ਦੀ ਜਾਂਚ ਤੋਂ ਬਆਦ ਹੀ ਪੂਰੇ ਮਾਮਲੇ ਦੀ ਸਚਾਈ ਸਾਡੇ ਸਾਹਮਣੇ ਆ ਸਕੇਗੀ।

Facebook Comments
Facebook Comment