• 6:34 am
Go Back

ਚੰਡੀਗੜ੍ਹ: ਸੰਤ ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੇ ਸੋਮਵਾਰ ਨੂੰ ਆਪਣੀ ਜ਼ਿਮੇਵਾਰੀ ਤੋਂ ਮੁਕਤ ਹੋ ਕੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਸਭ ਤੋਂ ਛੋਟੀ ਧੀ ਸੁਦੀਕਸ਼ਾ ਨੂੰ ਗੁਰਗੱਦੀ ਸੌਂਪਣ ਦਾ ਐਲਾਨ ਕੀਤਾ ਸੀ। ਅੱਜ ਦਿੱਲੀ ਦੇ ਬੁਰਾੜੀ ਰੋਡ ’ਤੇ ਬਣੇ ਮੈਦਾਨ ਵਿੱਚ ਰੱਖੇ ਸਮਾਗਮ ਦੌਰਾਨ ਸੁਦੀਕਸ਼ਾ ਨੂੰ ਗੱਦੀ ਸੌਂਪੀ ਜਾਏਗੀ।

ਦੋ ਸਾਲ ਪਹਿਲਾਂ ਸੰਤ ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਕਨੇਡਾ ਦੇ ਮਾਂਟਰੀਅਲ ਵਿੱਚ ਸੜਕ ਹਾਦਸੇ ਵਿੱਚ ਦੇਂਹਾਤ ਹੋ ਗਿਆ ਸੀ। ਹਾਦਸੇ ਵਿੱਚ ਸੁਦੀਕਸ਼ਾ ਦੇ ਪਤੀ ਅਵਨੀਤ ਸੇਤੀਆ ਦੀ ਵੀ ਮੌਤ ਹੋ ਗਈ ਸੀ। ਬਾਬਾ ਹਰਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਾਤਾ ਸਵਿੰਦਰ ਕੌਰ ਨੇ ਗੱਦੀ ਸੰਭਾਲੀ ਸੀ ਤੇ ਹੁਣ ਲਗਭਗ ਦੋ ਸਾਲ ਬਾਅਦ ਮਾਤਾ ਸਵਿੰਦਰ ਕੌਰ ਨੇ ਆਪਣੀ ਮਰਜ਼ੀ ਨਾਲ ਆਪਣੀ ਛੋਟੀ ਧੀ ਸੁਦੀਕਸ਼ਾ ਨੂੰ ਗੱਦੀ ਸੰਭਾਲਣ ਦਾ ਫੈਸਲਾ ਕੀਤਾ ਹੈ।

ਮਿਸ਼ਨ ਦੀ ਗੁਰੂ ਬਨਣ ਜਾ ਰਹੀ 33 ਸਾਲ ਦੀ ਸੁਦੀਕਸ਼ਾ ਦੇ ਪਤੀ ਅਵਨੀਸ਼ ਦੀ ਵੀ ਕੈਨੇਡਾ ਵਿੱਚ ਬਾਬਾ ਹਰਦੇਵ ਸਿੰਘ ਦੇ ਨਾਲ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਸ ਦੌਰਾਨ ਵੀ ਸੁਦੀਕਸ਼ਾ ਨੂੰ ਮਿਸ਼ਨ ਦਾ ਗੁਰੂ ਬਣਾਉਣ ਦੀ ਚਰਚਾ ਜ਼ੋਰਾਂ ਨਾਲ ਚੱਲੀ ਸੀ, ਪਰ ਪਰਿਵਾਰ ਦੀ ਸਹਿਮਤੀ ਨਾ ਹੋਣ ਕਾਰਨ ਹਰਦੇਵ ਸਿੰਘ ਦੀ ਪਤਨੀ ਸਵਿੰਦਰ ਹਰਦੇਵ ਮਹਾਰਾਜ ਨੇ ਮਿਸ਼ਨ ਦਾ ਗੁਰੂ ਬਨਣ ਦਾ ਫ਼ੈਸਲਾ ਲਿਆ। ਬਾਬਾ ਹਰਦੇਵ ਸਿੰਘ ਦਾ ਕੋਈ ਪੁੱਤ ਨਹੀਂ ਹੈ, ਉਨ੍ਹਾਂ ਦੀ ਤਿੰਨ ਲੜਕੀਆਂ ਹੀ ਹਨ ਜਿਨ੍ਹਾਂ ਵਿੱਚ ਸੁਦੀਕਸ਼ਾ ਸਭ ਤੋਂ ਛੋਟੀ ਹੈ ।

Facebook Comments
Facebook Comment