ਕੈਨੇਡਾ ’ਚ ਲੱਗੀ 1984 ਪੀੜਤਾਂ ਦੇ ਦੁੱਖਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ

TeamGlobalPunjab
3 Min Read

ਵੈਨਕੂਵਰ: 1984 ‘ਚ ਹੋਏ ਸਿੱਖ ਕਤਲੇਆਮ ਨੂੰ ਦਹਾਕਿਆਂ ਬੀਤ ਗਏ ਕਦੇ ਉਨ੍ਹਾਂ ਨੂੰ ਦਿੱਲੀ ਦੰਗਿਆਂ ਦਾ ਨਾਮ ਦਿੱਤਾ ਗਿਆ ਕਦੇ ਉਨ੍ਹਾਂ ਨੂੰ ਇੱਕ ਭੜਕਾਊ ਘਟਨਾ ਦੱਸਿਆ ਗਿਆ ਪਰ ਸਹੀ ਮਾਇਨਿਆਂ ‘ਚ ਉਹ ਸਿੱਖ ਕਤਲੇਆਮ ਸੀ। ਦੰਗੇ ਹਮੇਸ਼ਾ ਦੋ ਧਿਰਾਂ ‘ਚ ਹੁੰਦੇ ਨੇ, ਲੜ੍ਹਾਈ ਹਮੇਸ਼ਾ ਦੋ ਧਿਰਾਂ ‘ਚ ਹੁੰਦੀ ਹੈ ਉਥੇ ਇੱਕ ਧਿਰ ਹਮਲਾਵਰ ਸੀ ਤੇ ਇੱਕ ਬਚਾਓ ਤੇ ਜਿਸਤੇ ਹਮਲਾ ਹੋਇਆ ਅਸੀ ਕਹਿ ਸਕਦੇ ਹਾਂ ਉਹ ਨਸਲਕੁਸ਼ੀ ਦੀ ਕੋਸ਼ਿਸ਼ ਸੀ ਤੇ ਇਸੇ ਕਾਰਨ ਅਸੀਂ ਉਨ੍ਹਾਂ ਨੂੰ ਦੰਗੇ ਨਹੀਂ ਕਹਿ ਸਕਦੇ। ਪਰ ਇੰਨੇ ਸਾਲਾਂ ‘ਚ ਹਾਲੇ ਵੀ ਪੀੜਤ ਸਿੱਖ ਪਰਿਵਾਰਾਂ ਦੇ ਜ਼ਖਮ ਅੱਲ੍ਹੇ ਹੀ ਨੇ ਤੇ ਅਜੇ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਦੁਨੀਆ ਨੂੰ ਇਨ੍ਹਾਂ ਪਰਿਵਾਰਾਂ ਦੇ ਦੁੱਖ ਨਾਲ ਜਾਣੂ ਕਰਵਾਉਣ ਲਈ ਵੈਨਕੂਵਰ ਵਿਖੇ ਇਕ ਪ੍ਰਦਰਸ਼ਨੀ Lapata And the Left Behind ਲਗਾਈ ਗਈ ਹੈ।

ਇਹਨਾਂ ਤਸਵੀਰਾਂ ਵਿਚ ਲਾਪਤਾ ਅਤੇ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੇ ਦੁੱਖ ਜ਼ਾਹਰ ਕੀਤੇ ਗਏ ਹਨ।1980 ਅਤੇ 90 ਦੇ ਦਹਾਕਿਆਂ ਦੌਰਾਨ ਪੰਜਾਬ ਵਿਚ ਹਿੰਸਾ ਤੋਂ ਬਚਣ ਲਈ ਬਹੁਤ ਸਾਰੇ ਲੋਕ ਕੈਨੇਡਾ ਚਲੇ ਗਏ। ਇਹ ਪ੍ਰਦਰਸ਼ਨੀ ਪ੍ਰਸਿੱਧ ਭਾਰਤੀ ਮਲਟੀਮੀਡੀਆ ਦੇ ਪੱਤਰਕਾਰ ਅਭਿਸ਼ੇਕ ਮਧੁਕਰ ਅਤੇ ਅੰਤਰਰਾਸ਼ਟਰੀ ਗੈਰ ਲਾਭਕਾਰੀ ਸਹਾਇਤਾ ਅਤੇ ਰਾਹਤ ਸੰਗਠਨ ਖਾਲਸਾ ਏਡ ਇੰਟਰਨੈਸ਼ਨਲ ਨੇ ਮਿਲ ਕੇ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਖਾਲਸਾ ਏਡ ਦੇ ਕੈਨੇਡੀਅਨ ਡਾਇਰੈਕਟਰ ਜਤਿੰਦਰ ਸਿੰਘ ਨੇ ਦਸਿਆ ਕਿ ਇਹ ਘਟਨਾ 20 ਸਾਲ ਪਹਿਲਾਂ ਦੀ ਹੈ, ਜੋ ਕਿ ਹੁਣ ਤੱਕ ਲੋਕਾਂ ਦੇ ਦਿਲਾਂ ਤੇ ਦਿਮਾਗ ਚੋਂ ਨਹੀਂ ਨਿਕਲੀ। ਇਹ ਨਾ ਭੁੱਲਣ ਵਾਲੀ ਘਟਨਾ ਹੈ ਅਤੇ ਇਸ ਦਾ ਅੱਜ ਤਕ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਭਾਰਤ ਵਿਚ ਅੱਜ ਵੀ ਲੋਕ ਨਿਆਂ ਦੀ ਉਡੀਕ ਵਿਚ ਬੈਠੇ ਹਨ। ਹੁਣ ਵੀ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਹਨ ਕਿ ਉਹਨਾਂ ਦੇ ਪਰਵਾਰ ਦੇ ਮੈਂਬਰ ਕਦੋਂ ਗਾਇਬ ਹੋਏ ਸਨ।

ਮਧੁਕਰ ਦੁਆਰਾ ਕੈਪਚਰ ਕੀਤੀਆਂ ਗਈਆਂ ਇਹ ਤਸਵੀਰਾਂ ਲੋਕਾਂ ਸਾਹਮਣੇ ਆਈਆਂ ਹਨ। ਜਿਸ ਵਿਚ ਸਫ਼ੈਦ ਅਤੇ ਕਾਲੇ ਰੰਗ ਪੀੜਤਾਂ ਦੇ ਮਾਤਾ ਪਿਤਾ ਵਿਖਾਈ ਦੇ ਰਹੇ ਹਨ। ਉਹਨਾਂ ਦੇ ਹੱਥ ਵਿਚ ਲਾਪਤਾ ਪੁਤਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਹਨ।

ਇਹ ਤਸਵੀਰਾਂ ਦਰਸਾਉਂਦੀਆਂ ਕਿ ਉਸ ਵੇਲੇ ਲਾਪਤਾ ਲੋਕਾਂ ਦੇ ਪਰਿਵਾਰ ਦੁੱਖਾਂ ਵਿਚ ਡੁੱਬੇ ਹੋਏ ਹਨ। ਲਾਪਤਾ ਪ੍ਰੈਸ ਕਾਨਫਰੈਂਸ ਦੌਰਾਨ ਪ੍ਰਸਾਰਿਤ ਇਸ ਵੀਡੀਉ ਮਧੁਕਰ ਦਾ ਸੰਦੇਸ਼ ਹੈ ਪੀੜਤਾਂ ਪਰਿਵਾਰਾਂ ਦੇ ਦੁੱਖ ਨੂੰ ਲੋਕਾਂ ਤਕ ਪਹੁੰਚਾਉਣਾ।

ਦੁੱਖ ਹਰ ਇਕ ਲਈ ਬਰਾਬਰ ਹੁੰਦਾ ਹੈ। ਦੁੱਖ, ਜਾਤੀ ਧਰਮ, ਰਾਸ਼ਟਰੀ ਸਾਰੇ ਰੂਪਾਂ ਵਿਚ ਦੁੱਖ ਸਭ ਨੂੰ ਬਰਾਬਰ ਹੀ ਹੁੰਦਾ ਹੈ। ਅਸੀਂ ਚਾਹੇ ਸਿੱਖ ਹਾਂ ਚਾਹੇ ਹੋਰ ਧਰਮ ਦੇ। ਇਹ ਪ੍ਰੋਜੈਕਟ ਪੀੜਤਾਂ ਦੇ ਪਰਵਾਰਾਂ ਲਈ ਹੈ, ਉਹਨਾਂ ਦੇ ਦੁੱਖ ਲਈ ਹੈ ਉਹਨਾਂ ਦੀਆਂ ਇਛਾਵਾਂ ਲਈ ਹੈ।

- Advertisement -

ਇਹ ਪ੍ਰਦਰਸ਼ਨੀ 4 ਮਈ ਤੋਂ 7 ਮਈ ਤਕ ਲਗੇਗੀ ਅਤੇ ਇਹ ਮੁਫ਼ਤ ਵੇਖੀ ਜਾ ਸਕਦੀ ਹੈ। ਇਹ ਪ੍ਰਦਰਸ਼ਨੀ ਆਰਟ ਗੈਲਰੀ ਵੈਨਕੂਵਰ ਵਿਚ ਯਾਲਟਾਊਨ ਵਿਚ ਲੱਗੀ ਹੈ।

Share this Article
Leave a comment