• 11:32 am
Go Back
Amitabh Bachchan sang Lori

ਮੁੰਬਈ: ਆਮਿਰ ਖਾਨ – ਅਮਿਤਾਭ ਬੱਚਨ ਦੀ ਫਿਲਮ ‘ਠਗਸ ਆਫ ਹਿੰਦੋਸਤਾਨ’ ਦ‍ੀਵਾਲੀ ‘ਤੇ ਫੈਂਨਜ਼ ਲਈ ਸਭ ਤੋਂ ਵੱਡਾ ਸਰਪ੍ਰਾਇਜ ਲੈ ਕੇ ਆ ਰਹੀ ਹੈ। ਰ‍ਿਪੋਰਟਸ ਦੇ ਮੁਤਾਬਕ ਫਿਲਮ ਵਿੱਚ ਅਮਿਤਾਭ ਨੇ ਇੱਕ ਖਾਸ ਲੋਰੀ ਗਾਈ ਹੈ। ਬ‍ਿਗ ਬੀ ਇਸ ਫਿਲਮ ਵਿੱਚ ਖੁਦਾਬਕਸ਼ ਦੇ ਰੋਲ ਵਿੱਚ ਨਜ਼ਰ ਆਉਣਗੇ। ਉਹ ਫਿਲਮ ਵਿੱਚ ਫਤਿਮਾ ਸਨਾ ਸ਼ੇਖ ਜੋ ਜਾਫਿਰਾ ਦੇ ਰੋਲ ਵਿੱਚ ਹੈ, ਉਹ ਉਨ੍ਹਾਂ ਦੇ ਲਈ ਭਾਵੁਕ ਲੋਰੀ ਗਾਉਣਗੇ।ਹਾਲਾਂਕਿ ਅਸੀਂ ਇਹ ਨਹੀਂ ਜਾਣਦੇ ਕਿ ਜ਼ਾਫਿਰਾ ਦੇ ਮਾਤਾ-ਪਿਤਾ ਨਾਲ ਅਜਿਹਾ ਕੀ ਹੁੰਦਾ ਹੈ, ਜੋ ਖੁਦਾਬਖਸ਼ ਨੂੰ ਉਸ ਦੀ ਦੇਖਭਾਲ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ ਪਰ ਇੰਨਾ ਤਾਂ ਪੱਕਾ ਹੈ ਕਿ ਇਹ ਸਕ੍ਰਿਪਟ ਦਾ ਸਭ ਤੋਂ ਅਹਿਮ ਅੰਸ਼ ਹੈ ਜੋ ਹਰ ਸਾਜਿਸ਼ ਨੂੰ ਅੰਜ਼ਾਮ ਦਿੰਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਵਿਕਟਰ ਪਿਓ-ਧੀ ਦੇ ਖੂਬਸੂਰਤ ਰਿਸ਼ਤੇ ਨੂੰ ਦਿਖਾਉਣਾ ਚਾਹੁੰਦੇ ਹਨ। ਉਹ ਜ਼ਾਫਿਰਾ ਦੇ ਮਨ ‘ਚ ਖੁਦਾਬਖਸ਼ ਪ੍ਰਤੀ ਵਿਸ਼ਵਾਸ ਪ੍ਰੇਮ ਅਤੇ ਸਨਮਾਨ ਨੂੰ ਦਿਖਾਉਣਾ ਚਾਹੁੰਦੇ ਸਨ। ਖੁਦਾਬਖਸ਼ ਹਰ ਕਦਮ ‘ਤੇ ਜ਼ਾਫਿਰਾ ਦੀ ਰੱਖਿਆ ਕਰਦੇ ਨਜ਼ਰ ਆਉਣਗੇ ਅਤੇ ਇਹ ਕਦੇ ਨਾ ਟੁੱਟਣ ਵਾਲਾ ਜੋੜ ਹੈ। ਆਪਣੇ ਬੀਤੇ ਸਮੇਂ ਦੀਆਂ ਯਾਦਾਂ ਨਾਲ ਲੜ ਰਹੀ ਜ਼ਾਫਿਰਾ ਨੂੰ ਉਹ ਆਪਣੀ ਲੋਰੀ ਰਾਹੀਂ ਸੋਣ ਦੀ ਕੋਸ਼ਿਸ਼ ਕਰਵਾਉਣਗੇ। ਅਮਿਤਾਭ ਬੱਚਨ ਇਸ ਸੀਨ ਦੀ ਸ਼ੂਟਿੰਗ ਦੌਰਾਨ ਕਾਫੀ ਭਾਵੁਕ ਹੋਏ ਅਤੇ ਇਸ ਲਈ ਉਨ੍ਹਾਂ ਖੁਦ ਇਸ ਲੋਰੀ ਨੂੰ ਗਾਉਣ ਦਾ ਫੈਸਲਾ ਲਿਆ।

Amitabh Bachchan sang Lori

ਅਮਿਤਾਭ ਬੱਚਨ ਨੇ ਕਿਹਾ, ”ਇਸ ਗੀਤ ‘ਚ ਤੁਹਾਨੂੰ ਖੁਦਾਬਖਸ਼ ਅਤੇ ਜ਼ਾਫਿਰਾ ਦੇ ਡੂੰਘੇ ਰਿਸ਼ਤੇ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਲੋਰੀ ਨੂੰ ਗਾਉਣ ਲਈ ਮੈਂ ਸਭ ਤੋਂ ਜ਼ਿਆਦਾ ਉਤਸ਼ਾਹਿਤ ਸੀ। ਇਹ ਕੁਝ ਅਜਿਹਾ ਸੀ ਜੋ ਤੁਹਾਨੂੰ ਰੋਜ਼ਾਨਾ ਕਰਨ ਲਈ ਨਹੀਂ ਮਿਲਦਾ। ਗੀਤ ਦੇ ਬੋਲ ਬਹੁਤ ਸ਼ਾਨਦਾਰ ਹਨ ਅਤੇ ਗੀਤ ਦੀ ਰਚਨਾ ਫਿਲਮ ‘ਚ ਪਿਓ-ਧੀ ਦੀ ਭਾਵਨਾਤਮਕ ਯਾਤਰਾ ‘ਤੇ ਰੋਸ਼ਨੀ ਪਾਉਂਦੀ ਨਜ਼ਰ ਆਵੇਗੀ। ਮੈਂ ਆਦੀ ਨੂੰ ਇਸ ਨੂੰ ਐਲਬਮ ਨਾਲ ਜੋੜਨ ਲਈ ਕਹਿ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਉਹ ਅਜਿਹਾ ਜ਼ਰੂਰ ਕਰੇਗਾ ਕਿਉਂਕਿ ਇਹ ਸ਼ਾਨਦਾਰ ਗੀਤ ‘ਚ ਤਬਦੀਲ ਹੋ ਗਿਆ ਹੈ। ਇਹ ਲੋਰੀ ਅਜੈ-ਅਤੁਲ ਵਲੋਂ ਬਣਾਈ ਗਈ ਅਤੇ ਅਭਿਤਾਭ ਭੱਟਾਚਾਰਿਆ ਨੇ ਇਸ ਗੀਤ ਲਈ ਬੋਲ ਲਿਖੇ ਹਨ।

ਅਮਿਤਾਭ ਬੱਚਨ ਦੀ ਲੋਰੀ ਦੀਆਂ ਕੁਝ ਲਾਈਨਾਂ
ਬਾਬਾ ਲੋਟਾ ਦੋ ਮੋਹੇ ਗੁੜੀਆ ਮੇਰੀ
ਅੰਗਨਾ ਕਾ ਝੂਲਨਾ ਵੀ…
ਇਮਲੀ ਕੀ ਡਾਰ ਵਾਲੀ ਮੁਨੀਆ ਮੋਰੀ
ਚਾਂਦੀ ਕਾ ਪੈਂਜਨਾ ਵੀ…

Facebook Comments
Facebook Comment