• 1:13 pm
Go Back
America Asylum

ਵਾਸ਼ਿੰਗਟਨ: 2014 ਤੋਂ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਅਮਰੀਕਾ ‘ਚ ਸਿਆਸੀ ਸ਼ਰਨ ਲੈ ਚੁੱਕੇ ਹਨ ਇਨ੍ਹਾਂ ਵਿਚ ਜ਼ਿਆਦਾਤਰ ਪੁਰਸ਼ ਹਨ। ਇਹ ਖੁਲਾਸਾ ਯੂਐੱਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਰਿਪੋਰਟ ਨਾਲ ਇਆ ਜੋ ਕੈਲੀਫੋਰਨੀਆ ਦੇ ਨਾਰਥ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐੱਨਏਪੀਏ) ਨੂੰ ਸੌਂਪੀ ਗਈ। ਐੱਨਏਪੀਏ ਪੰਜਾਬ ਤੋਂ ਗੈਰਕਾਨੂਨੀ ਤਰੀਕੇ ਨਾਲ ਅਮਰੀਕਾ ਆਉਣ ਵਾਲੇ ਭਾਰਤੀਆਂ ਲਈ ਕੰਮ ਕਰਦਾ ਹੈ।

ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ 2018 ਵਿੱਚ ਜੁਲਾਈ ਤੱਕ 7,214 ਭਾਰਤੀ ਨਾਗਰਿਕਾਂ ਨੇ ਅਮਰੀਕਾ ਵਿੱਚ ਸ਼ਰਨ ਲਈ ਐਪਲੀਕੇਸ਼ਨ ਫਾਈਲ ਕੀਤੀ। ਇਹਨਾਂ ਵਿੱਚ ਔਰਤਾਂ ਦੀ ਗਿਣਤੀ ਸਿਰਫ 296 ਹੈ। ਐੱਨਏਪੀਏ ਨੂੰ ਮਿਲੀ ਰਿਪੋਰਟ ਦੇ ਮੁਤਾਬਕ, 2014 ਵਿੱਚ 2306 ਭਾਰਤੀ ਨਾਗਰਿਕਾਂ ਨੇ ਸ਼ਰਨ ਲਈ ਆਵੇਦਨ ਕੀਤਾ ਜਿਨ੍ਹਾਂ ਵਿੱਚ 146 ਔਰਤਾਂ ਸ਼ਾਮਿਲ ਸਨ। ਉਥੇ ਹੀ ਇੱਕ ਭਾਰਤੀ ਬਿਨੈਕਾਰ ਦੇ ਜੈਂਡਰ ਦਾ ਪਤਾ ਨਹੀਂ ਲਗ ਸਕਿਆ।

2015 ਵਿੱਚ ਭਾਰਤੀ ਬਿਨੈਕਾਰਾਂ ਦੀ ਗਿਣਤੀ 2971 ਹੋ ਗਈ। ਹਾਲਾਂਕਿ ਇਹਨਾਂ ਵਿੱਚ ਔਰਤਾਂ ਦੀ ਗਿਣਤੀ ਘੱਟਕੇ 96 ਰਹਿ ਗਈ। 2016 ਵਿੱਚ 123 ਔਰਤਾਂ ਸਮੇਤ 4088 ਭਾਰਤੀਆਂ ਨੇ ਅਮਰੀਕਾ ਵਿੱਚ ਸ਼ਰਨ ਮੰਗੀ। 2015 ਅਤੇ 2016 ਦੋਵੇਂ ਸਾਲਾਂ ਵਿੱਚ ਇੱਕ – ਇੱਕ ਬਿਨੈਕਾਰਾਂ ਦਾ ਜੈਂਡਰ ਪਤਾ ਨਹੀਂ ਲੱਗਿਆ। 2017 ਵਿੱਚ ਸ਼ਰਨ ਲਈ ਆਵੇਦਨ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਘੱਟਕੇ 3656 ਰਹਿ ਗਈ ਇਸ ਸਾਲ 187 ਔਰਤਾਂ ਨੇ ਐਪਲੀਕੇਸ਼ਨ ਦਰਜ ਕੀਤੀ।

ਐੱਨਏਪੀਏ ਦੇ ਐਗਜ਼ੀਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਹਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਅਮਰੀਕਾ ‘ਚ ਸ਼ਰਨ ਲਈ ਐਪਲੀਕੇਸ਼ਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

Facebook Comments
Facebook Comment