• 11:29 am
Go Back
Amazon Golden Temple rugs

ਨਿਊਯਾਰਕ: ਆਨਲਾਈਨ ਸ਼ੋਪਿੰਗ ਸਾਈਟ ਐਮਾਜ਼ੋਨ ‘ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲੱਗਿਆ ਹੈ। ਜਾਣਕਾਰੀ ਮੁਤਾਬਕ ਐਮਾਜ਼ੋਨ ਦੇ ਇੱਕ ਉਤਪਾਦ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ। ਐਮਾਜ਼ੋਨ ਵੱਲੋਂ ਲਗਾਈ ਸੇਲ ਵਿੱਚ ਆਈ ਪ੍ਰਿੰਟ ਨਾਮ ਦੀ ਕੰਪਨੀ ਨੇ ਟਾਇਲਟ ਸੀਟਸ ਤੇ ਡੋਰ ਮੈਟਸ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਸੀ। ਇਸ ਮਾਮਲੇ ਨੂੰ ਲੈ ਕੇ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਕਾਫੀ ਗੁੱਸਾ ਵੇਖਣ ਨੂੰ ਮਿਲਿਆ। ਸਿੱਖ ਭਾਈਚਾਰਾ ਆਈ. ਪ੍ਰਿੰਟ ਕੰਪਨੀ ਦੀ ਐਡ ‘ਤੇ ਭੜਕਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਇਸ਼ਤਿਹਾਰ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਐੱਸਜੀਪੀਸੀ ) ਦੀ ਸ਼ਿਕਾਇਤ ਉੱਤੇ ਪੁਲਿਸ ਨੇ ਐਮਜ਼ੋਨ ਦੇ ਖਿਲਾਫ ਕੇਸ ਦਰਜ ਕੀਤਾ ਹੈ। ਐੱਸਜੀਪੀਸੀ ਦੇ ਚੀਫ ਸੈਕਰੇਟਰੀ ਡਾ.ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਐੱਸਐੱਸ ਸ਼੍ਰੀਵਾਸਤਵ ਨੂੰ ਸ਼ਿਕਾਇਤ ਕੀਤੀ ਸੀ । ਇਸ ਆਧਾਰ ‘ਤੇ ਐਮਜ਼ੋਨ ਉੱਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੀ ਵੈਬਸਾਈਟ ਤੋਂ ਇਸ ਵਿਵਾਦਿਤ ਉਤਪਾਦ ਨੂੰ ਹਟਾਉਣ ਤੇ ਸਿੱਖਾਂ ਤੋਂ ਮੁਆਫੀ ਮੰਗਣ। ਜੇਕਰ ਕਾਨੂੰਨੀ ਨੋਟਿਸ ‘ਤੇ ਗੰਭੀਰਤਾ ਨਹੀਂ ਵਿਖਾਈ ਗਈ ਤਾਂ ਕੰਪਨੀ ਦੇ ਖਿਲਾਫ ਸਿਵਲ ਅਤੇ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ ।

ਉਥੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਦੇਸ਼ – ਵਿਦੇਸ਼ ਦੀ ਸੰਗਤ ਦੇ ਫੋਨ ਆਏ ਹਨ। ਉਨ੍ਹਾਂ ਨੇ ਐੱਸਜੀਪੀਸੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਕੰਪਨੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ।

ਸੁਸ਼ਮਾ ਸਵਰਾਜ ਨੂੰ ਵੀ ਲਿਖਿਆ ਪੱਤਰ
ਡਾ.ਰੂਪ ਸਿੰਘ ਨੇ ਕਿਹਾ ਕਿ ਐਮਜ਼ੋਨ ਵਿਦੇਸ਼ੀ ਕੰਪਨੀ ਹੈ ਇਸ ਦੇ ਖਿਲਾਫ ਕਾਰਵਾਈ ਕਰਨ ਲਈ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਪੱਤਰ ਲਿਖਿਆ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ਼੍ਰੀ ਹਰਮੰਦਿਰ ਸਾਹਿਬ ਦੀ ਤਸਵੀਰ ਦੀ ਗਲਤ ਵਰਤੋਂ ਕਰਨਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਸਿੱਖ ਬਰਦਾਸ਼ ਨਹੀਂ ਕਰ ਸਕਦਾ। ਵਿਦੇਸ਼ੀ ਮੰਤਰਾਲੇ ਨੂੰ ਇਸ ਪ੍ਰਕਾਰ ਦੀਆਂ ਕੰਪਨੀਆਂ ‘ਤੇ ਨਜ਼ਰ ਰੱਖਣੀ ਚਾਹੀਦਾ ਹੈ ਤਾਂ ਕਿ ਵਪਾਰ ਦੇ ਬਹਾਨੇ ਕੰਪਨੀ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕਣ।

ਸਭ ਤੋਂ ਪਹਿਲਾਂ ਮੀਰਾ ਗਿੱਲ ਨਾਮ ਦੀ ਇੱਕ ਔਰਤ ਨੇ ਜਦੋਂ ਇਹ ਵੇਖਿਆ ਤਾਂ ਉਹਨਾਂ ਨੇ ਆਪਣੇ ਫੇਸਬੁੱਕ ਤੇ ਪੋਸਟ ਪਾ ਕੇ ਇਸ ਬਾਰੇ ਸਭ ਨੂੰ ਦੱਸਿਆ ਇੱਥੋਂ ਤੱਕ ਕਿ ਇਸ ਸਬੰਧੀ ਐਮਜ਼ੋਨ ਨੂੰ ਸ਼ਿਕਾਇਤ ਵੀ ਕੀਤੀ ਤੇ ਲੋਕਾਂ ਨੂੰ ਵੀ ਇਸ ਸਬੰਧੀ ਕੰਪਨੀ ਨੂੰ ਸ਼ਿਕਾਇਤ ਕਰਨ ਦੀ ਮੰਗ ਕੀਤੀ ਤੇ ਸਾਰਾ ਤਰੀਕਾ ਸਮਝਾਇਆ। ਉਥੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਐਮਾਜੋਨ ਕੰਪਨੀ ਨੂੰ ਇਸ ਉਤਪਾਦ ਨੂੰ ਫੋਰੀ ਤੌਰ ਤੇ ਬੰਦ ਕਰਨ ਲਈ ਲਿਖਿਆ ਤੇ ਨਾਲ ਹੀ ਮੁਆਫੀ ਮੰਗਣ ਨੂੰ ਵੀ ਕਿਹਾ।

ਮੰਗਲਵਾਰ ਨੂੰ ਜਾਰੀ ਬਿਆਨ ਮੁਤਾਬਕ ਕੰਪਨੀ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਐਮੇਜ਼ਨ ਦੇ ਕੁਝ ਰਿਟੇਲਰ ਡੋਰਮੈਟ, ਗਲੀਚੇ ਤੇ ਟੌਇਲਟ ਸੀਟ ਕਵਰ ਵੇਚ ਰਹੇ ਹਨ ਜਿਨ੍ਹਾਂ ਉੱਤੇ ਸਿੱਖਾਂ ਦੇ ਸਿਰਮੌਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਛਾਪੀ ਗਈ ਹੈ। ਹਾਲਾਂਕਿ ਮਾਮਲਾ ਸਾਹਮਣੇ ਆਉਣ ਬਾਅਦ ਕੰਪਨੀ ਦੀ ਵੈੱਬਸਾਈਟ ਤੋਂ ਕੁਝ ਪੇਜ ਤੇ ਸਬੰਧਤ ਉਤਪਾਦ ਹਟਾ ਦਿੱਤੇ ਗਏ ਹਨ।

Facebook Comments
Facebook Comment