• 2:45 pm
Go Back
Amazon Cheated Sonakshi Sinha

ਮੁੰਬਈ: ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਫਲਾਣੇ ਨੇ ਆਨਲਾਈਨ ਸ਼ੋਪਿੰਗ ਕਰਕੇ ਕੁਝ ਸਮਾਨ ਮੰਗਵਾਇਆ ਤੇ ਡੱਬੇ ‘ਚ ਉਨ੍ਹਾਂ ਲਕੜੀ ਦਾ ਟੁਕੜਾ ਜਾਂ ਸਾਬਣ ਦੀ ਟਿੱਕੀ ਮਿਲੀ। ਹੁਣ ਤੱਕ ਜ਼ਿਆਦਾਤਰ ਆਮ ਆਦਮੀ ਹੀ ਆਨਲਾਈਨ ਸ਼ੋਪਿੰਗ ਫਰਾਡ ਦਾ ਸ਼ਿਕਾਰ ਹੋਏ ਸਨ ਪਰ ਇਸ ਬਾਰ ਬਾਲੀਵੁੱਡ ਅਦਾਕਾਰ ਆਨਲਾਈਨ ਸ਼ੋਪਿੰਗ ‘ਚ ਧੋਖਾਧੜੀ ਦਾ ਸ਼ਿਕਾਰ ਹੋ ਗਈ।
Image result for sonakshi sinha amazon
ਦਰਅਸਲ ਸੋਨਾਕਸ਼ੀ ਨੇ ਐਮਾਜ਼ਾਨ ਆਨਲਾਈਨ ਸ਼ੌਪਿੰਗ ਸਾਈਟ ‘ਤੋਂ ‘ਬੋਸ’ ਦੇ ਹੈੱਡਫੋਨ ਮੰਗਵਾਏ ਸੀ, ਪਰ ਜਦੋਂ ਬੰਦ ਡੱਬਾ ਖੋਲ੍ਹ ਕੇ ਦੇਖਿਆ ਤਾਂ ਉਸ ‘ਚੋਂ ਲੋਹੇ ਦੀ ਪੈਕ ਕੀਤੀ ਹੋਈ ਚੀਜ਼ ਨਿਕਲੀ, ਜੋ ਦੇਖਣ ‘ਚ ਇਕ ਟੂਟੀ ਦੀ ਸ਼ੀਲਡ ਨੁਮਾ ਲੱਗ ਰਹੀ ਹੈ।

ਇਹ ਤਸਵੀਰ ਸੋਨਾਕਸ਼ੀ ਨੇ ਆਪਣੇ ਟਵੀਟ ‘ਤੇ ਵੀ ਸ਼ੇਅਰ ਕੀਤੀ ਹੈ ਅਤੇ ਐਮਾਜ਼ਾਨ ਕੰਪਨੀ ਨੂੰ ਉਹਨਾਂ ਦੀ ਪੈਕਿੰਗ ਅਤੇ ਕਸਟਮਰ ਸਰਵਿਸ ਬਾਰੇ ਝਾੜ ਪਾਈ। ਸੋਨਾਕਸ਼ੀ ਨੇ ਕਿਹਾ ਕਿ ਉਸਨੇ ਕਸਟਮਰ ਸਰਵਿਸ ਨਾਲ ਸੰਪਰਕ ਕੀਤਾ ਪਰ ਉਹਨਾਂ ਵੱਲੋਂ ਕੋਈ ਮਦਦ ਨਾ ਕਰਨ ਲਈ ਕਹਿ ਦਿੱਤਾ ਗਿਆ। ਸੋਨਾਕਸ਼ੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਐਮਜ਼ੋਮ ਦੁਆਰਾ ਠੱਗਿਆ ਮਹਿਸੂਸ ਕਰ ਰਹੀ ਹੈ ਜਿਸ ਤੋਂ ਬਾਅਦ ਸੋਨਾਕਸ਼ੀ ਦੀ ਟਵਿੱਟਰ ‘ਤੇ ਪਾਈ ਤਸਵੀਰ ਕਾਫੀ ਵਾਇਰਲ ਹੋਈ।

ਸੋਨਾਕਸ਼ੀ ਵਲੋਂ ਕੀਤਾ ਟਵੀਟ :-

Facebook Comments
Facebook Comment