• 2:58 pm
Go Back
Akshay Kumar Will Settle In Canada

ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਸਟਾਰ ਅਕਸ਼ੈ ਕੁਮਾਰ ਸਿਰਫ ਆਪਣੀ ਅਦਾਕਾਰੀ ਨਹੀਂ ਸਗੋਂ ਆਪਣੇ ਸਮਾਜਿਕ ਕੰਮਾਂ ਲਈ ਵੀ ਖੂਬ ਮਸ਼ਹੂਰ ਹੈ। ਕੁਝ ਸਾਲ ਪਹਿਲਾਂ ਜਦੋਂ ਮੀਡੀਆ ਵਿੱਚ ਖੁਲਾਸਾ ਹੋਇਆ ਕੀ ਉਹ ਕੈਨੇਡਾ ਦਾ ਨਾਗਰਿਕ ਹੈ ਤਾਂ ਲੋਕਾਂ ਨੂੰ ਕਾਫ਼ੀ ਹੈਰਾਨੀ ਵੀ ਹੋਈ ਸੀ।

ਇੱਕ ਵਾਰ ਫਿਰ ਉਨ੍ਹਾਂ ਦੇ ਕੈਨੇਡਾ ਪ੍ਰੇਮ ਨੇ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਟਰੋਲ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵਿਕੀਪੀਡੀਆ ਪ੍ਰੋਫਾਇਲ ਵਿੱਚ ਸਾਫ਼ ਲਿਖਿਆ ਹੈ ਦੀ ਉਹ ਕੈਨੇਡਾ ਦੇ ਨਾਗਰਿਕ ਹੈ।

ਅਕਸ਼ੈ ਕੁਮਾਰ ਨੇ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਲਈ ਆਪਣਾ ਸਮਰਥਨ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਕਸ਼ੈ ਕੈਨੇਡਾ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ ਅਤੇ ਇਹ ਗੱਲ ਉਨ੍ਹਾਂ ਦੇ ਫੈਂਨਜ਼ ਨੂੰ ਵੀ ਪਸੰਦ ਨਹੀਂ ਆ ਰਹੀ।

ਵਾਇਰਲ ਵੀਡੀਓ ਵਿੱਚ ਅਕਸ਼ੈ ਕੈਨੇਡਾ ਦੇ ਦਰਸ਼ਕਾਂ ਨੂੰ ਇਹ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਕਿ ਟੋਰਾਂਟੋ ਉਨ੍ਹਾਂ ਦਾ ਘਰ ਹੈ ਅਤੇ ਉਹ ਬਾਲੀਵੁਡ ਤੋਂ ਰਿਟਾਇਰ ਹੋਣ ਤੋਂ ਬਾਅਦ ਉੱਥੇ ਰਹਿਣ ਦੀ ਯੋਜਨਾ ਬਣਾ ਰਹੇ ਹਨ।

ਹੁਣ ਇਹ ਗੱਲ ਕਿਸੇ ਵੀ ਭਾਰਤੀ ਨੂੰ ਆਸਾਨੀ ਨਾਲ ਨਹੀਂ ਪਚ ਰਹੀ ਹੈ ਕੀ ਜਿਸ ਦੇਸ਼ ਨੇ ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਆਖਿਰ ਅਕਸ਼ੈ ਕਿਸ ਗੱਲ ਉੱਤੇ ਇਨ੍ਹੇ ਦੁਖੀ ਹਨ ਕਿ ਬਾਲੀਵੁਡ ਤੋਂ ਰਿਟਾਇਰ ਹੋਣ ਤੋਂ ਬਾਅਦ ਕੈਨੇਡਾ ‘ਚ ਰਹਿਣ ਦਾ ਸੁਪਨਾ ਦੇਖ ਬੈਠੇ ਹਨ।

 Akshay Kumar Will Settle In Canada

ਕਈ ਸੋਸ਼ਲ ਮੀਡੀਆ ਯੂਜਰਸ ਨੇ ਤਾਂ ਉਨ੍ਹਾਂ ਨੂੰ ਦੇਸ਼ ਦਾ ਗ਼ਦਾਰ ਤੱਕ ਕਹਿ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਦੀ ਵੀ ਸਲਾਹ ਦੇ ਦਿੱਤੀ ਹੈ। ਬੀਤੇ ਦਿਨਾਂ ਬਾਲੀਵੁਡ ਦੇ ਸੀਨੀਅਰ ਐਕਟਰ ਨਸੀਰੂਦੀਨ ਸ਼ਾਹ ਨੇ ਵੀ ਇਹ ਕਹਿਕੇ ਸਨਸਨੀ ਮਚਾ ਦਿੱਤੀ ਸੀ ਕਿ ਉਨ੍ਹਾਂ ਨੂੰ ਭਾਰਤ ਵਿੱਚ ਡਰ ਲੱਗਦਾ ਹੈ।

ਨਸੀਰੂਦੀਨ ਦੇ ਇਸ ਬਿਆਨ ਨੇ ਵੀ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ ਚੈੱਨਲ ਤੱਕ ਖੂਬ ਖਲਬਲੀ ਮਚਾਈ ਸੀ ਅਤੇ ਲੋਕਾਂ ਨੇ ਹੁਣ ਤੱਕ ਉਨ੍ਹਾਂ ਦੀ ਖੂਬ ਦੁਰਦਸ਼ਾ ਕਰ ਰੱਖੀ ਹੈ। ਅਕਸ਼ੈ ਕੁਮਾਰ ਨੇ ਹੁਣ ਤੱਕ ਆਪਣੇ ਵੀਡੀਓ ਉੱਤੇ ਕੋਈ ਸਫਾਈ ਨਹੀਂ ਦਿੱਤੀ ਹੈ।

 Akshay Kumar Will Settle In Canada

Facebook Comments
Facebook Comment