ਅਮਰੀਕੀ ਫੌਜ ਨੇ ਨਵੇਂ ਸਾਲ ‘ਤੇ ਦਿੱਤੀ ਬੰਬ ਸੁੱਟਣ ਦੀ ਧਮਕੀ

Prabhjot Kaur
2 Min Read

ਅਮਰੀਕਾ ਦੀ ਸਟਰੈਟੇਜਿਕ ਕਮਾਂਡ ਨੇ ਨਵੇਂ ਸਾਲ ਦੇ ਮੌਕੇ ‘ਤੇ ਟਾਈਮਸ ਸਕੁਏਅਰ ‘ਤੇ ਰਵਾਇਤੀ ਕਰੀਸਟਲ ਬਾਲ ਤੋਂ ਵੀ ਵੱਡਾ ਕੁੱਝ ਸੁੱਟਣ ਲਈ ਤਿਆਰ ਹੋਣ ਸਬੰਧੀ ਆਪਣੇ ਮਜ਼ਾਕ ਨੂੰ ਲੈ ਕੇ ਸੋਮਵਾਰ ਨੂੰ ਮੁਆਫੀ ਮੰਗੀ।

ਫੌਜ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਨਵੇਂ ਸਾਲ ‘ਤੇ ਟਾਈਮਸ ਸਕੁਏਅਰ ‘ਤੇ ਰਵਾਇਤੀ ਕਰੀਸਟਲ ਬਾਲ ਦੀ ਬਿਜਾਏ ਇਸ ਤੋਂ ਵੀ ਵੱਡਾ ਕੁੱਝ ਸੁੱਟਣ ਲਈ ਤਿਆਰ ਹਨ। ਅਮਰੀਕੀ ਪਰਮਾਣੂ ਆਰਸੈਨਲ ਦਾ ਨਿਯੰਤਰਣ ਵੇਖਣ ਵਾਲੀ ਫੌਜੀ ਬਲ ਨੇ ਟਵਿਟਰ ਉੱਤੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਬੀ-2 ਬੰਬ ਸੁੱਟ ਰਹੇ ਸਨ। ਇਸ ਵੀਡੀਓ ਦੇ ਨਾਲ ਸੁਨੇਹਾ ਲਿਖਿਆ ਗਿਆ ਸੀ , ਜੇਕਰ ਕਦੇ ਲੋੜ ਪਈ, ਤਾਂ ਅਸੀ ਇਸ ਤੋਂ ਕੁੱਝ ਵੱਡਾ, ਬਹੁਤ ਵੱਡਾ ਵੀ ਸੁੱਟਣ ਲਈ ਤਿਆਰ ਹਾਂ। ਇਸ ਸੁਨੇਹੇ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ ਸੀ।

ਦੱਸਦੇਈਏ ਕਿ ਸਟਰੈਟੇਜਿਕ ਕਮਾਂਡ ਦਾ ਨਾਅਰਾ ਹੈ – ‘ਸ਼ਾਂਤੀ ਸਾਡਾ ਪੇਸ਼ਾ ਹੈ’ ।

ਸੋਸ਼ਲ ਮੀਡੀਆ ‘ਤੇ ਇਸ ਟਵੀਟ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋਣ ਦੇ ਬਾਅਦ ਉਸਨੂੰ ਡਿਲੀਟ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਫੌਜੀ ਬਲ ਨੇ ਟਵੀਟ ਕਰ ਮਾਫੀ ਮੰਗੀ ।

- Advertisement -

ਫੌਜੀ ਬਲ ਨੇ ਕਿਹਾ, ਨਵੇਂ ਸਾਲ ਦੀ ਸ਼ਾਮ ‘ਤੇ ਸਾਡਾ ਪਹਿਲਾਂ ਕੀਤਾ ਗਿਆ ਟਵੀਟ ਸਹੀ ਨਹੀਂ ਸੀ ਅਤੇ ਅਸੀ ਇਸ ਲਈ ਮਾਫੀ ਮੰਗਦੇ ਹਾਂ। ਅਸੀ ਅਮਰੀਕਾ ਅਤੇ ਸਾਥੀਆਂ ਦੀ ਸੁਰੱਖਿਆ ਦੇ ਪ੍ਰਤੀ ਸਮਰਪਿਤ ਹਾਂ ।

Share this Article
Leave a comment