• 11:40 am
Go Back
Accidental Prime Minister

ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਬਣੀ ਫਿਲਮ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਟਵਿੱਟਰ ‘ਤੇ ਟਾਪ ਟਰੈਂਡ ‘ਚ ਛਾਇਆ ਹੋਇਆ ਹੈ।

accidental prime minister

ਫਿਲਮ ਵਿੱਚ ਅਨੁਪਮ ਖੇਰ ਮੁੱਖ ਭੂਮਿਕਾ ਵਿੱਚ ਹਨ ਇਹ ਫਿਲਮ ਸੰਜੇ ਬਾਰੂ ਦੀ ਕਿਤਾਬ ‘ਤੇ ਆਧਾਰਿਤ ਹੈ। ਫਿਲਮ ਵਿੱਚ ਸੰਜੇ ਬਾਰੂ ਦਾ ਕਿਰਦਾਰ ਅਕਸ਼ੈ ਖੰਨਾ ਨਿਭਾ ਰਹੇ ਹਨ।
Accidental Prime Minister
ਇਹ ਫਿਲਮ 11 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਫਿਲਮ ਦੇ ਟ੍ਰੇਲਰ ਵਿੱਚ ਅਨੁਪਮ ਖੇਰ ਨੇ ਜਿਸ ਤਰ੍ਹਾਂ ਮਨਮੋਹਨ ਸਿੰਘ ਦੀ ਆਵਾਜ਼ ਦੀ ਨਕਲ ਕੀਤੀ ਹੈ , ਉਸਨੂੰ ਕਈ ਲੋਕ ਸਰਾਹ ਰਹੇ ਹਨ। ਹਾਲਾਂਕਿ ਫਿਲਮ ਰਿਲੀਜ਼ ਦੀ ਤਰੀਕ ‘ਤੇ ਵੀ ਲੋਕਾਂ ਨੇ ਸਵਾਲ ਚੁੱਕੇ ਹਨ।

ਅਨੁਪਰ ਖੇਰ ਤੋਂ ਲੈ ਕੇ ਫਿ਼ਲਮ ਨਾਲ ਜੁੜੇ ਕਲਾਕਾਰਾਂ ਨੇ ਇਸਦੇ ਟ੍ਰੇਲਰ ਨੂੰ ਟਵਿੱਟਰ ਤੇ ਸਾਂਝਾ ਕੀਤਾ ਹੈ। ਫਿ਼ਲਮ ਚ ਅਕਸ਼ੇ ਖੰਨਾ ਵੀ ਖਾਸ ਭੂਮਿਕਾ ਚ ਨਜ਼ਰ ਆ ਰਹੇ ਹਨ। ਟ੍ਰੇਲਰ ਦੇ ਪਹਿਲੇ ਡਾਇਲੋਗ ਨੂੰ ਸੁਣਨ ਮਗਰੋਂ ਹੀ ਫਿ਼ਲਮ ਚ ਦਿਲਚਸਪੀ ਹੋਰ ਵੱਧ ਜਾਵੇਗੀ। ਇਸ ਟ੍ਰੇਲਰ ਦੇ ਕਈ ਹੋਰ ਵੀ ਡਾਇਲੋਗ ਬਹੁਤ ਜ਼ਬਰਦਸਤ ਹੈ।

ਟ੍ਰੇਲਰ ‘ਚ ਨਜ਼ਰ ਆਉਣ ਵਾਲੇ ਕਿਰਦਾਰਾਂ ਦੇ ਕਹੇ ਕੁੱਝ ਡਾਇਲਾਗ

-ਮੈਨੂੰ ਤਾਂ ਡਾਕਟਰ ਸਾਹਬ ਭੀਸ਼ਮ ਵਰਗੇ ਲੱਗਦੇ ਹਨ ਜਿਨ੍ਹਾਂ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਫੈਮਿਲੀ ਡਰਾਮੇ ਦੇ ਸ਼ਿਕਾਰ ਹੋ ਗਏ।

-ਮਹਾਂਭਾਰਤ ਵਿੱਚ ਦੋ ਪਰਿਵਾਰ ਸਨ, ਇੰਡੀਆ ਵਿੱਚ ਤਾਂ ਇੱਕ ਹੀ ਹੈ

-100 ਕਰੋੜ ਦੀ ਅਬਾਦੀ ਵਾਲੇ ਦੇਸ਼ ਨੂੰ ਕੁੱਝ ਗਿਣੇ – ਚੁਣੇ ਲੋਕ ਚਲਾਉਂਦੇ ਹਨ ਇਹ ਦੇਸ਼ ਦੀ ਕਹਾਣੀ ਲਿਖਦੇ ਹਨ।

-ਨਿਊਕਲੀਅਰ ਡੀਲ ਦੀ ਲੜ੍ਹਾਈ ਸਾਡੇ ਲਈ ਪਾਨੀਪਤ ਦੀ ਲੜਾਈ ਤੋਂ ਵੀ ਵੱਡੀ ਸੀ।

-ਪੂਰੇ ਦਿੱਲੀ ਦੇ ਦਰਬਾਰ ਵਿੱਚ ਇੱਕ ਹੀ ਤਾਂ ਖ਼ਬਰ ਸੀ ਕਿ ਡਾਕਟਰ ਸਾਹਬ ਨੂੰ ਕਦੋਂ ਕੁਰਸੀ ਤੋਂ ਹਟਾਉਣਗੇ ਅਤੇ ਕਦੋਂ ਪਾਰਟੀ ਰਾਹੁਲ ਜੀ ਦਾ ਅਭੀਸ਼ੇਕ ਕਰੇਗੀ

-ਮੈਨੂੰ ਕੋਈ ਕਰੈਡਿਟ ਨਹੀਂ ਚਾਹੀਦਾ ਹੈ ਮੈਨੂੰ ਆਪਣੇ ਕੰਮ ਤੋਂ ਮਤਲਬ ਹੈ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ ਆਉਂਦਾ ਹੈ।

-ਮੈਂ ਅਸਤੀਫਾ ਦੇਣਾ ਚਾਹੁੰਦਾ ਹਾਂ ਇੱਕ ਤੋਂ ਬਾਅਦ ਇੱਕ ਕਰਪਸ਼ਨ ਸਕੈਂਡਲ ਇਸ ਮਾਹੌਲ ਵਿੱਚ ਰਾਹੁਲ ਕਿਵੇਂ ਟੇਕਓਵਰ ਕਰ ਸਕਦਾ ਹੈ।

ਕੌਣ ਸਨ ਸੰਜੈ ਬਾਰੂ ?

ਸੰਜੈ ਬਾਰੂ ਸਾਲ 2004 ਤੋਂ 2008 ਦੇ ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸਨ।

2014 ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਦਫਤਰ ਨੇ ਇਸ ਕਿਤਾਬ ਦੀ ਆਲੋਚਨਾ ਕੀਤੀ ਸੀ।

ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ: ਦ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ ਵਿੱਚ ਸੰਜੇ ਬਾਰੂ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨਮੰਤਰੀ ਸਿੰਘ ਨੇ ਉਨ੍ਹਾਂ ਨੂੰ ਕਿਹਾ, ਕਿਸੇ ਸਰਕਾਰ ਵਿੱਚ ਸੱਤਾ ਦੇ ਦੋ ਕੇਂਦਰ ਨਹੀਂ ਹੋ ਸਕਦੇ। ਇਸ ਨਾਲ ਗੜਬੜੀ ਫੈਲਦੀ ਹੈ ਮੈਨੂੰ ਮੰਨਣਾ ਪਵੇਗਾ ਕਿ ਪਾਰਟੀ ਪ੍ਰਧਾਨ ਸੱਤਾ ਦਾ ਕੇਂਦਰ ਹਨ ਸਰਕਾਰ ਪਾਰਟੀ ਦੇ ਪ੍ਰਤੀ ਜਵਾਬਦੇਹ ਹੈ।

Facebook Comments
Facebook Comment