• 4:44 am
Go Back

ਚੰਡੀਗੜ੍ਹ: ਮਹਿਜ਼ ਕੁਝ ਦਿਨ ਪਹਿਲਾਂ ਦੀ ਵੀਡੀਓ ‘ਚ ਖ਼ਬਰ ਉੱਡੀ ਸੀ ਕਿ ਭਗਵੰਤ ਮਾਨ ਸੰਗਰੂਰ ਤੋਂ ਹੀ ਲੋਕ ਸਭਾ ਚੋਣ ਲੜਨਗੇ ਜ਼ਰਾ ਜਿਸ ਵਿਚ ਭਗਵੰਤ ਮਾਨ ਓਸ ਵੇਲੇ ਕਿਵੇਂ ਪਾਰਟੀ ਦਾ ਧੰਨਵਾਦ ਕਰ ਰਹੇ ਸਨ। ਪਰ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਵਫ਼ਾਦਾਰ ਭਗਵੰਤ ਮਾਨ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਕੱਲ੍ਹ ਤੱਕ ਚਰਚਾ ਸੀ ਕਿ ਸੰਗਰੂਰ ਤੋਂ ਭਗਵੰਤ ਮਾਨ ਦੀ ਲੋਕ ਸਭਾ ਦੀ ਟਿਕਟ ਪੱਕੀ ਕਰ ਦਿੱਤੀ ਗਈ ਹੈ ਪਰ ਹੁਣ ਖ਼ਬਰ ਇਹ ਹੈ ਕਿ ਕੋਰ ਕਮੇਟੀ ਦੀ ਬੈਠਕ ਨੇ ਕਿਸੇ ਦੀ ਵੀ ਟਿਕਟ ਪੱਕੀ ਨਹੀਂ ਕੀਤੀ। ਚੰਡੀਗੜ੍ਹ `ਚ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ `ਚ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਤਮਾਮ ਵਿਚਾਰ ਵਟਾਂਦਰੇ ਕੀਤੀ ਗਏ ਇਸ ਤੋਂ ਬਾਅਦ ਕੋਰ ਕਮੇਟੀ ਨੇ ਜੋ ਐਲਾਨ ਕੀਤਾ ਉਸ ਨੇ ਨਾਲ ਬੈਠੇ ਭਗਵੰਤ ਮਾਨ ਨੂੰ ਵੀ ਹੈਰਾਨ ਕਰ ਦਿੱਤਾ।

ਕੋਰ ਕਮੇਟੀ ਦੇ ਫ਼ੈਸਲੇ ਸੁਖਪਾਲ ਖਹਿਰਾ ਨੂੰ ਵੀ ਰਾਸ ਨਹੀਂ ਆਏ ਖਹਿਰਾ ਵੀ ਕਹਿ ਰਹੇ ਨੇ ਕਿ ਉਹ ਆਪਣੀ ਲਿਸਟ ਤਿਆਰ ਕਰੀ ਬੈਠੇ ਹਨ। ਲਿਹਾਜ਼ਾ ਹੁਣ ਆਮ ਆਦਮੀ ਪਾਰਟੀ ਦਾ ਕਲੇਸ਼ ਮੁੱਕਣ ਦੀ ਥਾਂ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ। ਖਹਿਰਾ ਨੂੰ ਮਨਾਉਣ ਦੀ ਕੋਸ਼ਿਸ਼ ਵੀ ਵਿਚ ਵਿਚਾਲੇ ਲਟਕ ਗਈ ਹੈ ਭਗਵੰਤ ਮਾਨ ਨੂੰ ਸ਼ਾਇਦ ਹੁਣ ਆਪਣੀ ਟਿਕਟ ਦਾ ਫ਼ਿਕਰ ਸਤਾ ਰਿਹਾ ਹੋਵੇਗਾ।

ਕੀ ਕੇਜਰੀਵਾਲ ਧੜਾ ਅਤੇ ਸੁਖਪਾਲ ਖਹਿਰਾ ਵਿਚਾਲੇ ਸਹਿਮਤੀ ਬਣੇਗੀ ?
ਕੀ ਭਗਵੰਤ ਮਾਨ ਦੀ ਸੰਗਰੂਰ ਤੋਂ ਟਿਕਟ ਕੱਟ ਕੇ ਬਠਿੰਡਾ ਸੀਟ ਮਿਲੇਗੀ ?
ਜਾਂ ਖਹਿਰਾ ਧੜਾ ਲੋਕ ਸਭਾ ਚੋਣਾਂ ਤੱਕ ਨਵੀਂ ਪਾਰਟੀ ਖੜ੍ਹੀ ਕਰੇਗਾ ?
ਇਸ ਤਮਾਮ ਘਟਨਾਕ੍ਰਮ ਬਾਰੇ ਤੁਹਾਡਾ ਕੀ ਕਹਿਣੈ… ਆਪਣਾ ਵਿਚਾਰ ਜ਼ਰੂਰ ਦਿਓ…

Facebook Comments
Facebook Comment