• 8:23 am
Go Back
9/11 terror attack

9/11 terror attack
ਨਿਊਯਾਰਕ: ਵਰਲਡ ਟਰੇਡ ਸੈਂਟਰ 9/11 ਹਮਲੇ ਦੀ ਅੱਜ 17ਵੀਂ ਬਰਸੀ ਹੈ। 2001 ਵਿੱਚ ਅੱਲ ਕਾਇਦਾ ਦੇ 19 ਦਹਿਸ਼ਤਗਰਦਾਂ ਨੇ ਅੱਜ ਦੇ ਦਿਨ ਅਮਰੀਕਾ ਦੇ ਵਰਲਡ ਟਰੇਡ ਸੈਂਟਰ , ਪੈਂਟਾਗਨ ਤੇ ਪੈਨੇਸਲਵੀਨੀਆ ਵਿੱਚ ਇੱਕ ਸਾਰ ਹਮਲੇ ਕਰਕੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਹਿਸ਼ਤਗਰਦਾਂ ਨੇ ਹਵਾਈ ਜਹਾਜ਼ ਅਗਵਾ ਕਰਕੇ ਇਨ੍ਹਾਂ ਨੂੰ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਵਿੱਚ ਮਾਰਿਆ ਜਿਸ ਕਾਰਨ 2983 ਲੋਕਾਂ ਦੀ ਮੌਤ ਹੋ ਗਈ ਸੀ। ਦਹਿਸ਼ਤਗਰਦਾਂ ਨੇ ਇੱਕ ਜਹਾਜ਼ ਪੈਂਟਾਗਨ ਵਿੱਚ ਡੇਗਣ ਦੀ ਕੋਸ਼ਿਸ਼ ਕੀਤੀ। ਚੌਥਾ ਜਹਾਜ਼ ਪੈਨਸਲਵੇਨੀਆ ਵਿੱਚ ਕ੍ਰੈਸ ਹੋਇਆ।
9/11 terror attack
9/11 terror attack
ਹਮਲੇ ਵਿੱਚ 400 ਸੁਰੱਖਿਆ ਕਰਮੀਆਂ ਦੀ ਵੀ ਮੌਤ ਹੋਈ ਸੀ। ਹਮਲੇ ਵਿੱਚ 57 ਦੇਸ਼ਾਂ ਦੇ ਲੋਕਾਂ ਦੀ ਮੌਤ ਹੋਈ ਸੀ। ਹਮਲੇ ਪਿੱਛੇ ਮੁੱਖ ਤੌਰ ਉੱਤੇ ਅੱਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਹੱਥ ਸੀ।
9/11 terror attack

ਕਿਵੇਂ ਹੋਇਆ ਸੀ ਵਰਲਡ ਟਰੇਡ ਸੈਂਟਰ ਤੇ ਹਮਲਾ ?
11 ਸਤੰਬਰ 2001 ਦੀ ਸਵੇਰ ਇੱਕ ਆਮ ਸਵੇਰ ਵਾਂਗ ਸੀ ਲੋਕ ਵਰਲਡ ਟਰੇਡ ਸੈਂਟਰ ‘ਚ ਆਪਣਾ ਕੰਮ ਰੋਜ਼ਾਨਾ ਵਾਂਗ ਹੀ ਕਰ ਰਹੇ ਸਨ। ਫਿਰ ਆਈ ਉਹ ਮਨਹੂਸ ਘੜੀ ਜਦ ਸਵੇਰੇ 8.46 ਮਿੰਟ ਤੇ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਜਹਾਜ਼ ਟਕਰਾ ਗਿਆ।

9/11 terror attack
9/11 terror attack
ਇਸ ਤੋਂ ਥੋੜੀ ਦੇਰ ਬਾਅਦ ਦੂਜਾ ਜਹਾਜ਼ 9.03 ਮਿੰਟ ਤੇ ਦੱਖਣੀ ਟਾਵਰ ਨਾਲ ਟਕਰਾ ਗਿਆ ਜਿਸ ਕਾਰਨ ਉਸ ਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਇਸ ਤੋਂ ਬਾਅਦ ਇੱਕ ਹੋਰ ਖ਼ਬਰ ਸਾਹਮਣੇ ਆਈ ਕਿ ਸਵੇਰੇ 9.47 ਮਿੰਟ ਤੇ ਵਾਸਿੰਗਟਨ ਦੇ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਨਾਲ ਵੀ ਜਹਾਜ਼ ਟਕਰਾ ਗਿਆ। ਇਸ ਤੋਂ ਬਾਅਦ ਪਿਟਸਬਰਗ ਹਵਾਈ ਅੱਡੇ ਤੇ ਇੱਕ ਜਹਾਜ਼ ਡਿੱਗਣ ਦੀ ਖ਼ਬਰ ਸਾਹਮਣੇ ਆਈ, ਇਹ ਜਹਾਜ ਸੈਨਫ਼ਰਾਂਸਿਸਕੋ ਜਾ ਰਿਹਾ ਸੀ।
9/11 terror attack
ਇਹ ਸਭ ਇੱਕ ਦਮ ਹੋਣਾ ਕੋਈ ਹਾਦਸਾ ਨਹੀਂ ਸੀ, ਸਗੋਂ ਇਹ ਇੱਕ ਸੋਚੀ ਸਮਝੀ ਸਾਜ਼ਸ਼ ਸੀ ਜਿਸ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਅਲ ਕਾਇਦਾ ਨੇ ਲਈ ਸੀ। ਇਸ ਹਮਲੇ ‘ਚ ਇੱਕ ਹੋਰ ਅੱਤਵਾਦ ਦਾ ਭਿਆਨਕ ਚਹਿਰਾ ਸਾਹਮਣੇ ਆਇਆ ਸੀ ਜੋ ਉਸਾਮਾ ਬਿਨ ਲਾਦੇਨ ਸੀ।
9/11 terror attack
9/11 terror attack
ਇਸ ਘਟਨਾ ਨੂੰ ਅੰਜ਼ਾਮ ਦੇਣ ਲਈ 19 ਅੱਤਵਾਦੀਆਂ ਨੇ 4 ਜਹਾਜ਼ ਹਾਈਜੈਕ ਕੀਤੇ ਸਨ ਜਿਨ੍ਹਾਂ ਚੋਂ ਦੋ ਨੂੰ ਵਰਲਡ ਟਰੇਡ ਸੈਂਟਰ ਚ ਕਰੈਸ਼ ਕਰ ਦਿੱਤਾ ਗਿਆ। ਇੱਕ ਨੂੰ ਰੱਖਿਆ ਮੰਤਰਾਲੇ ਵਿੱਚ ਅਤੇ ਚੌਥੇ ਨੂੰ ਖੇਤਾਂ ਚ ਸੁੱਟ ਦਿੱਤਾ ਗਿਆ। ਇਸ ਹਾਦਸੇ ਵਿੱਚ ਲਗਭਗ 3000 ਲੋਕ ਹਮੇਸ਼ਾ ਲਈ ਮੌਤ ਦੀ ਨੀਂਦ ਸੌਂ ਗਏ।
9/11 terror attack
9/11 terror attack
ਇਸ ਘਟਨਾ ਨਾਲ ਪੂਰੀ ਦੁਨੀਆਂ ‘ਚ ਸੋਗ ਫ਼ੈਲ ਗਿਆ ਕਿਉਂਕਿ ਇਹ ਪੂਰੀ ਮਨੁੱਖਤਾ ‘ਤੇ ਹਮਲਾ ਸੀ। ਇਸ ਹਮਲੇ ਵਿੱਚ ਮਰਨ ਵਾਲੇ ਨਾ ਸਿਰਫ਼ ਅਮਰੀਕੀ ਸਨ, ਬਲਕਿ 57 ਦੇਸ਼ਾਂ ਦੇ ਲੋਕ ਵੀ ਸ਼ਾਮਲ ਸਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 19 ਅੱਤਵਾਦੀ ਵੀ ਇਸ ਹਾਦਸੇ ਵਿੱਚ ਮਾਰੇ ਗਏ ਸਨ।
9/11 terror attack
9/11 terror attack
2004 ਵਿੱਚ ਲਾਦੇਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਕਿ ਇਸ ਹਮਲੇ ਪਿੱਛੇ ਉਹੀ ਹੀ ਸੀ। ਲਾਦੇਨ ਨੂੰ ਫੜਨ ਲਈ ਅਮਰੀਕੀ ਫ਼ੌਜ ਆਪਣੀ ਪੂਰੀ ਵਾਅ ਲਾ ਰਹੀ ਸੀ ਪਰ ਉਹ ਹਰ ਵਾਰ ਬਚਦਾ ਰਿਹਾ। ਆਖ਼ਰਕਾਰ 2 ਮਈ 2011 ਨੂੰ ਓਸਾਮਾ ਦੇ ਪਾਕਿਸਤਾਨ ਸਥਿਤ ਐਬਟਾਬਾਦ ਵਿੱਚ ਲੁਕੇ ਹੋਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਜਾ ਕੇ ਅਮਰੀਕੀ ਫ਼ੌਜ ਨੇ ਅੱਤਵਾਦ ਨੇ ਖ਼ਤਰਨਾਕ ਚਹਿਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲਾਦੇਨ ਦੇ ਸਿਰ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਉਸ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ ਸੀ।
9/11 terror attack
9/11 terror attack

Facebook Comments
Facebook Comment